ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਮੈਂ ਨਾ ਸਿਰਫ ਭਾਰਤ ਦਾ ਐਕਸੀਡੈਂਟਲ ਪ੍ਰਧਾਨ ਮੰਤਰੀ ਸੀ ਸਗੋਂ ਐਕਸੀਡੈਂਟਲ ਵਿੱਤ ਮੰਤਰੀ ਵੀ ਰਹਿ ਚੁੱਕਿਆ ਹਾਂ। ਇਹ ਗੱਲ ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਕਿਤਾਬ ਲੌਂਚ ਸਮੇਂ ਕਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਆਪਣੇ ਕਾਰਜਕਾਲ ‘ਚ ਕਦੇ ਮੀਡੀਆ ਨਾਲ ਗੱਲ ਕਰਨ ਤੋਂ ਨਹੀਂ ਡਰੇ।

ਆਪਣੇ ਵਿੱਤ ਮੰਤਰੀ ਬਣਨ ਦੀ ਕਹਾਣੀ ਬਾਰੇ ਦੱਸਦੇ ਹੋਏ ਮਨਮੋਹਨ ਸਿੰਘ ਨੇ ਕਿਹਾ, "ਜਦੋਂ ਨਰਸਿਮ੍ਹਾ ਰਾਓ ਮੈਨੂੰ ਆਪਣੀ ਸਰਕਾਰ ‘ਚ ਵਿੱਤ ਮੰਤਰੀ ਬਣਾਉਨਾ ਚਾਹੁੰਦੇ ਸੀ ਤਾਂ ਮੈਂ ਹਰ ਰੋਜ਼ ਦੀ ਤਰ੍ਹਾਂ ਆਪਣੇ ਯੂਜੀਸੀ ਦੇ ਦਫਤਰ ‘ਚ ਬੈਠਿਆ ਹੋਇਆ ਸੀ। ਉਨ੍ਹਾਂ ਮੈਨੂੰ ਫੋਨ ਕੀਤਾ ਤੇ ਕਿਹਾ ਤੁਸੀਂ ਸਹੁੰ ਚੁੱਕਣੀ ਹੈ।"


ਅਜਿਹੇ ਕਈ ਮੌਕੇ ਆਏ ਜਦੋਂ ਉਨ੍ਹਾਂ ਨੂੰ ਚੁਪ ਰਹਿਣ ਵਾਲਾ ਪ੍ਰਧਾਨ ਮੰਤਰੀ ਕਿਹਾ ਗਿਆ ਹੈ। ਇਸ ‘ਤੇ ਹੁਣ ਉਹ ਕਦੇ-ਕਦੇ ਆਪਣੀ ਚੁੱਪੀ ਤੋੜ ਵਿਰੋਧੀਆਂ ਨੂੰ ਕਰਾਰਾ ਜਵਾਬ ਦੇ ਦਿੰਦੇ ਹਨ।