IAF Aircraft Crash: ਏਅਰ ਫੋਰਸ ਦਾ ਜਹਾਜ਼ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਕ੍ਰੈਸ਼ ਹੋ ਗਿਆ। ਇਸ ਘਟਨਾ ਵਿੱਚ ਪਾਇਲਟ ਜ਼ਖ਼ਮੀ ਹੋ ਗਿਆ। ਭਿੰਡ ਦੇ ਐਸਪੀ ਮਨੋਜ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਰਾਜ 2000 ਜਹਾਜ਼ ਨੂੰ ਅੱਜ ਸਵੇਰੇ ਕੇਂਦਰੀ ਸੈਕਟਰ ਵਿੱਚ ਇੱਕ ਸਿਖਲਾਈ ਉਡਾਣ ਦੌਰਾਨ ਤਕਨੀਕੀ ਨੁਕਸ ਦਾ ਸ਼ਿਕਾਰ ਹੋਇਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।


ਹਾਦਸੇ ਦੇ ਜਾਂਚ ਦੇ ਹੁਕਮ ਦਿੰਦਿਆਂ ਹਵਾਈ ਸੈਨਾ ਨੇ ਲਿਖਿਆ, "ਆਈਏਐਫ ਦੇ ਮਿਰਾਜ 2000 ਜਹਾਜ਼ਾਂ ਨੇ ਅੱਜ ਸਵੇਰੇ ਕੇਂਦਰੀ ਸੈਕਟਰ ਵਿੱਚ ਇੱਕ ਸਿਖਲਾਈ ਉਡਾਣ ਦੌਰਾਨ ਤਕਨੀਕੀ ਖਰਾਬੀ ਦਾ ਅਨੁਭਵ ਕੀਤਾ ਪਰ ਪਾਇਲਟ ਹਾਦਸੇ ਵਿੱਚ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।"




ਇਹ ਜਹਾਜ਼ ਭਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਮਾਨਕਾਬਾਦ ਵਿੱਚ ਇੱਕ ਬਾਜਰੇ ਦੇ ਖੇਤ ਵਿੱਚ ਦੁਰਘਟਨਾਗ੍ਰਸਤ ਹੋ ਗਿਆ, ਜਿੱਥੇ ਇਸ ਦਾ ਮਲਬਾ ਬਿਖਰਿਆ ਹੋਇਆ ਵੇਖਿਆ ਗਿਆ। ਮਲਬੇ ਚੋਂ ਧੂੰਆਂ ਨਿਕਲ ਰਿਹਾ ਸੀ। ਸੂਚਨਾ ਮਿਲਣ 'ਤੇ ਪੁਲਿਸ ਕਰਮਚਾਰੀਆਂ ਦੀ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਅਤੇ ਚਾਰੇ ਪਾਸੇ ਘੇਰਾਬੰਦੀ ਕਰ ਲਈ। ਜਹਾਜ਼ ਦੇ ਟੇਲ ਵਾਲੇ ਹਿੱਸੇ ਦਾ ਅੱਧਾ ਹਿੱਸਾ ਜ਼ਮੀਨ ਵਿੱਚ ਦਬਿਆ ਹੋਇਆ ਨਜ਼ਰ ਆਇਆ। ਸਥਾਨਕ ਲੋਕਾਂ ਨੇ ਪਾਇਲਟ ਦੇ ਪੈਰਾਸ਼ੂਟ ਲੈਂਡਿੰਗ ਦਾ ਵੀਡੀਓ ਰਿਕਾਰਡ ਕੀਤਾ ਹੈ।




ਇਹ ਵੀ ਪੜ੍ਹੋ: Amazon Festival Sale: ਸਵੇਰੇ ਫਟਾਫਟ ਬਣਾਉਣਾ ਚਾਹੁੰਦੇ ਹੋ ਹੈਲਦੀ ਬ੍ਰੇਕ-ਫਾਸਟ ਤਾਂ ਐਮਜ਼ੌਨ ਸੇਲ 'ਚ ਇਨ੍ਹਾਂ ਪ੍ਰੋਡਕਟਸ 'ਤੇ ਮਾਰੋ ਝਾਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904