ਆਈਏਐਫ ਚੀਫ ਦਾ ਸਰਹੱਦੀ ਵਿਵਾਦ 'ਤੇ ਵੱਡਾ ਬਿਆਨ, ਕਿਹਾ ਲੋੜ ਪੈਣ 'ਤੇ ਹਰ ਚੁਣੌਤੀ ਦਾ ਜਵਾਬ ਦੇਣ ਯੋਗ
ਏਬੀਪੀ ਸਾਂਝਾ | 20 Jun 2020 10:54 AM (IST)
ਚੀਫ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਦੀ ਹਾਜ਼ਰੀ ਵਿੱਚ ਆਈਏਐਫ ਦੇ ਜਾਬਾਜ਼ਾਂ ਨੇ ਹੈਦਰਾਬਾਦ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਗ੍ਰੈਜੂਏਸ਼ਨ ਕੰਬਾਈਨ ਪਰੇਡ ਦੌਰਾਨ ਆਪਣਾ ਜੌਹਰ ਦਿਖਾਇਆ।
ਨਵੀਂ ਦਿੱਲੀ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਭਾਰਤੀ ਹਵਾਈ ਸੈਨਾ ਦੀ ਸੰਯੁਕਤ ਗ੍ਰੈਜੂਏਸ਼ਨ ਪਰੇਡ ਚੱਲ ਰਹੀ ਹੈ। ਇੱਥੇ ਪਰੇਡ ‘ਚ ਆਈਏਐਫ ਦੇ ਚੀਫ ਆਰਕੇਐਸ ਭਦੋਰੀਆ ਨੇ ਭਾਰਤ-ਚੀਨ ਵਿਵਾਦ ‘ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਚੀਨ ਨਾਲ ਮੌਜੂਦਾ ਤਣਾਅ ਦੇ ਸੰਪੂਰਨ ਹੱਲ ਵਿੱਚ ਸ਼ਾਂਤੀ ਚਾਹੁੰਦਾ ਹੈ, ਪਰ ਲੋੜ ਪੈਣ ’ਤੇ ਹਰ ਚੁਣੌਤੀ ਦਾ ਢੁਕਵਾਂ ਜਵਾਬ ਦੇਣ ਲਈ ਵੀ ਤਿਆਰ ਹੈ। ਆਈਏਐਫ ਦੇ ਚੀਫ ਆਰਕੇਐਸ ਭਦੌਰੀਆ ਨੇ ਕਿਹਾ, “ਕਿਰਪਾ ਕਰਨਲ ਸੰਤੋਸ਼ ਬਾਬੂ ਅਤੇ ਉਸ ਦੇ ਬਹਾਦਰ ਲੋਕਾਂ ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਐਲਏਸੀ ਦਾ ਬਚਾਅ ਕਰਦੇ ਹੋਏ ਕੁਰਬਾਨ ਹੋਏ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਮੇਰੇ ਨਾਲ ਸ਼ਾਮਲ ਹੋਵੋ। ਇਹ ਮੁਸ਼ਕਿਲ ਹਾਲਾਤਾਂ ‘ਚ ਬਹਾਦੁਰੀ ਨਾਲ ਕਿਸੇ ਵੀ ਕੀਮਤ ‘ਤੇ ਭਾਰਤ ਦੀ ਪ੍ਰਭੂਸਤਾ ਦੀ ਰੱਖਿਆ ਕਰਨ ਵਿਚ ਸਾਡੇ ਸੰਕਲਪ ਨੂੰ ਦਰਸਾਉਂਦਾ ਹੈ। ਅਸੀਂ ਕਿਸੇ ਅਚਾਨਕ ਵਾਪਰੀ ਘਟਨਾ ਦਾ ਜਵਾਬ ਦੇਣ ਲਈ ਤਿਆਰ ਹਾਂ ਅਤੇ ਤਾਇਨਾਤ ਹਾਂ। ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਗਲਵਾਨ ਦੇ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਵਿਅਰਥ ਨਹੀਂ ਜਾਣ ਦੇਵਾਂਗੇ।” ਇਸ ਦੌਰਾਨ ਚੀਫ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਾਦੋਰੀਆ ਦੀ ਹਾਜ਼ਰੀ ਵਿੱਚ ਹਵਾਈ ਫੌਜ ਦੇ ਜਵਾਨਾਂ ਨੇ ਹੈਦਰਾਬਾਦ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਗ੍ਰੈਜੂਏਸ਼ਨ ਕੰਬਾਈਨ ਪਰੇਡ ਦੌਰਾਨ ਆਪਣੀ ਆਸਮਾਨੀ ਜੌਹਰ ਦਿਖਾਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904