ਮੁੰਬਈ ਰਨਵੇਅ ‘ਤੇ ਟਲਿਆ ਵੱਡਾ ਹਾਦਸਾ, ਏਅਰਫੋਰਸ ਦਾ ਜਹਾਜ਼ ਰਨਵੇ ਤੋਂ ਅੱਗੇ ਵਧੀਆ
ਏਬੀਪੀ ਸਾਂਝਾ | 08 May 2019 10:21 AM (IST)
ਮੁੰਬਈ ਏਅਰਪੋਰਟ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਇੱਕ ਇੰਡੀਅਨ ਏਅਰਫੋਰਸ ਦਾ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਘਟਨਾ ਰਾਤ ਕਰੀਬ 11:39 ਵਜੇ ਦੀ ਹੈ।
ਮੁੰਬਈ: ਮੁੰਬਈ ਏਅਰਪੋਰਟ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਇੱਕ ਇੰਡੀਅਨ ਏਅਰਫੋਰਸ ਦਾ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਘਟਨਾ ਰਾਤ ਕਰੀਬ 11:39 ਵਜੇ ਦੀ ਹੈ। ਜਬਾਜ਼ ਦੇ ਰਨਵੇਅ ਤੋਂ ਅੱਗੇ ਵੱਧਦੇ ਹੀ ਏਅਰਪੋਰਟ ਅਧਿਕਾਰੀਆਂ ‘ਚ ਹਫੜਾ ਦਫੜੀ ਮੱਚ ਗਈ। ਏਅਰਪੋਰਟ ‘ਤੇ ਫੌਰਨ ਮੁੱਖ ਰਨਵੇਅ ਨੰਬਰ 27 ਨੂੰ ਬੰਦ ਕਰ ਦਿੱਤਾ ਗਿਆ। ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਏਅਰਫੋਰਸ ਦਾ ਜਿਹੜਾ ਜਹਾਜ਼ ਰਨਵੇਅ ਤੋਂ ਅੱਗੇ ਵਧਿਆ ਉਹ ਬੰਗਲੌਰ ਦੇ ਏਲੰਗਾ ਏਅਰਫੋਰਸ ਬੇਸ ਜਾ ਰਿਹਾ ਸੀ। ਅਜੇ ਮੁੰਬਈ ਏਅਰਪੋਰਟ ‘ਤੇ ਵਿਕਲਪਿਕ ਰਨਵੇਅ ਨੰਬਰ 14/32 ਇਸਤੇਮਾਲ ਕੀਤਾ ਹੈ। ਮੁੱਖ ਰਨਵੇਅ ਦੇ ਇਸਤੇਮਾਲ ‘ਚ ਨਾ ਹੋਣ ਕਾਰਨ ਇੱਥੇ ਤੋਂ ਉਡਾਨ ਅਤੇ ਜਹਾਂਜ਼ਾਂ ਦੇ ਆਉਣ ‘ਚ ਦੇਰੀ ਦੇਖੀ ਜਾ ਰਹੀ ਹੈ। ਏਅਰਪੋਰਟ ਅਧਿਕਾਰੀਆਂ ਨੇ ਕਿਹਾ, “ਅਸੀਂ ਘਟਨਾ ਦੀ ਪੁਸ਼ਟੀ ਕਰਦੇ ਹਾਂ, ਇੱਕ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਇਹ ਘਟਨਾ ਬੀਤੀ ਰਾਤ 11:39 ਵਜੇ ਦੀ ਹੈ। ਇਸ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।”