ਨਵੀਂ ਦਿੱਲੀ: ਬਾਜ਼ਾਰ ਵਿੱਚ ਹੋਰ ਕੰਪਨੀਆਂ ਨੂੰ ਟੱਕਰ ਦੇਣ ਲਈ ਆਈਡੀਆ ਨਵਾਂ ਧਮਾਕੇਦਾਰ ਆਫਰ ਲੈ ਕੇ ਆਇਆ ਹੈ। ਇਸ ਆਫਰ ਵਿੱਚ ਆਈਡੀਆ ਪ੍ਰੀਪੇਡ ਯੂਜ਼ਰਜ਼ ਨੂੰ 295 ਰੁਪਏ ਵਿੱਚ 42 ਦਿਨਾਂ ਤਕ ਅਸੀਮਤ ਵਾਇਸ ਕਾਲਾਂ, ਪ੍ਰਤੀ ਦਿਨ 5 GB 2G/3G/4G ਡੇਟਾ ਤੇ ਰੋਜ਼ਾਨਾ 100 SMS ਮਿਲਣਗੇ। ਆਈਡੀਆ ਦਾ ਇਹ ਰੀਚਾਰਜ ਆਫਰ ਏਅਰਟੈਲ ਦੇ 299 ਤੇ ਜੀਓ ਦੇ 251 ਰੁਪਏ ਦੇ ਰਿਚਾਰਜ ਆਫਰ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਆਈਡੀਆ ਨੇ ਆਪਣੇ ਆਫਰ ਨਾਲ ਅਸੀਮਤ ਵਾਇਸ ਕਾਲਾਂ ਦੀ ਸਹੂਲਤ ਵਿੱਚ ਇਹ ਸ਼ਰਤ ਰੱਖੀ ਹੈ ਕਿ ਕੋਈ ਵੀ ਗਾਹਕ ਇੱਕ ਦਿਨ ਵਿੱਚ 250 ਮਿੰਟ ਤੇ ਇੱਕ ਹਫ਼ਤੇ ਵਿੱਚ 1000 ਮਿੰਟ ਤਕ ਹੀ ਫਰੀ ਕਾਲਿੰਗ ਕਰ ਸਕਦਾ ਹੈ। ਇਹ ਹੱਦ ਪੂਰੀ ਹੋਣ ਬਾਅਦ ਗਾਹਕ ਨੂੰ ਕਾਲ ਕਰਨ ਲਈ 1 ਪੈਸਾ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਏਗਾ। ਇਸ ਤੋਂ ਇਲਾਵਾ ਇੱਕ ਦਿਨ ਵਿੱਚ 5 GB ਡੇਟਾ ਇਸਤੇਮਾਲ ਕਰਨ ਬਾਅਦ ਗਾਹਕ ਨੂੰ ਨੈੱਟ ਚਲਾਉਣ ਲਈ 4 ਪੈਸੇ ਪ੍ਰਤੀ 10kb ਦੇ ਹਿਸਾਬ ਨਾਲ ਭੁਗਤਾਨ ਕਰਨਾ ਪਏਗਾ। ਏਅਰਟੈਲ ਆਪਣੇ 299 ਰੁਪਏ ਦੇ ਆਫਰ ਵਿੱਚ 45 ਦਿਨਾਂ ਤਕ ਅਸੀਮਤ ਵਾਇਸ ਕਾਲਾਂ ਤੇ ਰੋਜ਼ਾਨਾ 100 SMS ਦੀ ਸੁਵਿਧਾ ਦਿੰਦਾ ਹੈ ਪਰ ਇਸ ਵਿੱਚ ਡੇਟਾ ਨਹੀਂ ਮਿਲਦਾ। ਉੱਧਰ ਜੀਓ ਆਪਣੇ 251 ਵਾਲੇ ਆਫਰ ਵਿੱਚ 51 ਦਿਨਾਂ ਤਕ ਪ੍ਰਤੀ ਦਿਨ 2 GB ਡੇਟਾ ਨਾਲ ਅਸੀਮਤ ਵਾਇਸ ਕਾਲਾਂ ਦੀ ਸਹੂਲਤ ਦਿੰਦਾ ਹੈ।