ਸ਼੍ਰੀਨਗਰ: ਲੋਕ ਸਭਾ ਚੋਣਾਂ 2019 ‘ਚ ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੱਡਾ ਬਿਆਨ ਦਿੱਤਾ ਹੈ। ਅਨੰਤਨਾਗ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਪਹੁੰਚੀ ਮਹਿਬੂਬਾ ਨੇ ਕਿਹਾ ਕਿ ਜੇਕਰ ਸੂਬੇ ਵਿੱਚੋਂ ਧਾਰਾ 370 ਹਟਾ ਦਿੱਤੀ ਗਈ ਤਾਂ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਰਹੇਗੀ।

ਬੀਜੇਪੀ ਦੀ ਹਮਾਇਤੀ ਰਹਿ ਚੁੱਕੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ, “ਜੰਮੂ ਕਸ਼ਮੀਰ ਨਾਲ ਜੋ ਵੀ ਸ਼ਰਤ ਹੈ, ਉਸ ਨਾਲ ਜੇਕਰ ਛੇੜਛਾੜ ਕੀਤੀ ਗਈ ਤਾਂ 2020 ਤਕ ਜੰਮੂ-ਕਸ਼ਮੀਰ ਤੇ ਭਾਰਤ ‘ਚ ਰਿਸਤ ਖ਼ਤਮ ਹੋ ਜਾਵੇਗਾ।”

ਮਹਿਬੂਬਾ ਮੁਫਤੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ ‘ਤੇ ਪਲਟਵਾਰ ਕੀਤਾ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਸਾਲ 2020 ਤਕ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਜਾਵੇਗੀ।

ਇਸ ਦੌਰਾਨ ਮਹਿਬੂਬਾ ਨੇ ਕਾਂਗਰਸ ਨੇਤਾ ਕਰਨ ਸਿੰਘ ‘ਤੇ ਵੀ ਹਮਲਾ ਬੋਲਿਆ। ਕਰਨ ਸਿੰਘ ਨੂੰ ਘੇਰਦਿਆਂ ਪੀਡੀਪੀ ਮੁਖੀ ਨੇ ਕਿਹਾ ਕਿ ਤੁਹਾਡੇ ਪਿਓ ਮਹਾਰਾਜਾ ਹਰੀ ਸਿੰਘ ਨੇ ਸੂਬੇ ‘ਚ ਧਾਰਾ 370 ਲਾਗੂ ਕੀਤੀ ਸੀ।