ਨਾਗਪੁਰ: ਇੱਥੇ ਦੇ ਇੱਕ ਹਸਪਤਾਲ ‘ਚ ਮਦਦ ਨਾ ਮਿਲਣ ਤੋਂ ਬਾਅਦ 23 ਸਾਲਾ ਗਰਭਵਤੀ ਮਹਿਲਾ ਨੂੰ ਆਪਣਾ ਜਨੇਪਾ ਆਪ ਹੀ ਕਰਨਾ ਪਿਆ। ਮਹਿਲਾ ਨੇ ਦੱਸਿਆ, “ਲੇਬਰ ਪੇਨ ਸਮੇਂ ਮੇਰੇ ਕੋਲ ਕੋਈ ਨਹੀਂ ਸੀ। ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਮੈਂ ਦਰਦ ਨਾਲ ਚੀਕ ਰਹੀ ਸੀ। ਜਦੋਂ ਦੇਖਿਆ ਕੋਈ ਨਹੀਂ ਆ ਰਿਹਾ ਤਾਂ ਮੈਂ ਆਪਣਾ ਜਨੇਪਾ ਆਪ ਕੀਤਾ।” ਬੱਚੇ ਦੇ ਜਨਮ ਤੋਂ ਬਾਅਦ ਜੱਚਾ-ਬੱਚਾ ਦੋਵੇਂ ਠੀਕ ਹਨ।


ਬੱਚੇ ਨੂੰ ਜਨਮ ਦੇਣ ਵਾਲੀ ਸੁਕੇਸ਼ਨੀ ਦੱਖਣੀ ਨਾਗਪੁਰ ਦੇ ਹੁਦਕੇਸ਼ਵਰ ‘ਚ ਰਹਿੰਦੀ ਹੈ। ਉਸ ਨੂੰ ਸੋਮਵਾਰ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕੀਤਾ ਗਿਆ। ਜਿੱਥੇ ਉਸ ਨੂੰ ਬੈੱਡ ਨਹੀਂ ਮਿਲਿਆ ਤੇ ਸਟਾਫ ਨੇ ਉਸ ਨੂੰ ਜ਼ਮੀਨ ‘ਤੇ ਹੀ ਪਾ ਦਿੱਤਾ। ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਮਹਿਲਾ ਨੂੰ ਵਾਰਡ ‘ਚ ਬੈੱਡ ਦਿੱਤਾ ਗਿਆ।



ਉਧਰ ਸੁਕੇਸ਼ਨੀ ਦੇ ਪਤੀ ਸ਼੍ਰੀਕਾਂਤ ਦਾ ਕਹਿਣਾ ਹੈ ਕਿ ਡਾਕਟਰ ਤੇ ਨਰਸ ਨੂੰ ਉਨ੍ਹਾਂ ਦੀ ਲਾਪ੍ਰਵਾਹੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਹਸਪਤਾਲ ਦੇ ਪ੍ਰਸਾਸ਼ਨ ਨੂੰ ਵੀ ਕੀਤੀ। ਮੈਡੀਕਲ ਕਾਲਜ ਦੇ ਐਕਟਿਵ ਡੀਨ ਐਨਜੀ ਤ੍ਰਿਪਦੇ ਨੇ ਇਸ ਸਾਰੀ ਘਟਨਾ ਨੂੰ ਗਲਤ ਕਿਹਾ। ਇਸ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਟੀਮ ਗਠਿਤ ਕਰ ਰਿਪੋਰਟ ਤਿਆਰ ਕਰਨ ਦਾ ਫੈਸਲਾ ਲਿਆ ਹੈ।