IIT: ਇੰਡੀਅਨ ਇੰਸਟੀਚਿਊਟ ਆਫ ਤਕਨਾਲੌਜੀ (IIT) ਬੰਬਈ ਨੇ ਇਸ ਸਾਲ ਮਾਰਚ ਵਿੱਚ ਸੰਸਥਾ ਦੇ ਪ੍ਰਦਰਸ਼ਨ ਕਲਾ ਉਤਸਵ ਦੌਰਾਨ 'ਰਾਹੋਵਨ' ਨਾਮਕ ਨਾਟਕ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ 'ਤੇ 1.2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੋ ਕਿ ਇੱਕ ਸਮੈਸਟਰ ਦੀ ਫੀਸ ਦੇ ਬਰਾਬਰ ਹੈ। ਰਮਾਇਣ 'ਤੇ ਆਧਾਰਿਤ ਇਸ ਨਾਟਕ ਵਿੱਚ ਵਿਦਿਆਰਥੀਆਂ ਦੇ ਇੱਕ ਵਰਗ ਵੱਲੋਂ ਵਿਰੋਧ ਹੰਗਾਮਾ ਕੀਤਾ ਗਿਆ। ਜਿਨ੍ਹਾਂ ਨੇ ਦੋਸ਼ ਲਾਇਆ ਕਿ ਇਹ ਹਿੰਦੂ ਧਰਮ ਅਤੇ ਰਾਮ-ਸੀਤਾ ਦਾ ਅਪਮਾਨ ਕੀਤਾ ਹੈ। ਇਸ ਮਾਮਲੇ ਵਿੱਚ ਘੱਟੋ-ਘੱਟ ਸੱਤ ਹੋਰ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਹੈ। ਫਿਲਹਾਲ ਉਨ੍ਹਾਂ ਨੂੰ ਸਜ਼ਾ ਅਤੇ ਜੁਰਮਾਨੇ ਦੀ ਰਕਮ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: PM Modi: ਡਿੱਗਣ ਜਾ ਰਹੀ ਮੋਦੀ ਦੀ NDA ਸਰਕਾਰ! ਸ਼ਿਵ ਸੈਨਾ ਨੇ ਲਗਾਇਆ ਜੁਗਾੜ, ਭਾਜਪਾ ਦੀ ਵਧੀ ਟੈਨਸ਼ਨ
'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਦੇ ਅਨੁਸਾਰ, IIT ਬੰਬੇ ਦੇ ਬੁਲਾਰੇ ਨੇ ਇਸ ਪੂਰੇ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਈਆਈਟੀ ਬੰਬੇ ਨੇ 4 ਜੂਨ ਨੂੰ ਵਿਦਿਆਰਥੀ ਨੂੰ 'ਪੈਨਲਟੀ' ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਡਰਾਮੇ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 8 ਮਈ ਨੂੰ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ। ਸਬੰਧਤ ਵਿਦਿਆਰਥੀ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਵਿਚਾਰ-ਵਟਾਂਦਰੇ ਦੇ ਆਧਾਰ 'ਤੇ ਕਮੇਟੀ ਨੇ ਸਜ਼ਾ ਦੇ ਉਪਾਵਾਂ ਦੀ ਸਿਫ਼ਾਰਸ਼ ਕੀਤੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ 1.20 ਲੱਖ ਰੁਪਏ ਦਾ ਜੁਰਮਾਨਾ 20 ਜੁਲਾਈ, 2024 ਨੂੰ ਵਿਦਿਆਰਥੀ ਮਾਮਲਿਆਂ ਦੇ ਡੀਨ ਦੇ ਦਫ਼ਤਰ ਵਿੱਚ ਜਮ੍ਹਾ ਕੀਤਾ ਜਾਣਾ ਹੈ।
ਸਜ਼ਾ ਦੇਣ ਵਾਲੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਸ ਸਜ਼ਾ ਦੀ ਉਲੰਘਣਾ ਕਰਨ 'ਤੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਇਹ ਨੋਟਿਸ 'ਆਈਆਈਟੀ ਬੀ ਫਾਰ ਇੰਡੀਆ' ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਗਿਆ ਸੀ। ਜੋ ਕਿ ਆਈਆਈਟੀ ਬੰਬੇ ਕੈਂਪਸ ਦਾ ਇੱਕ ਸਮੂਹ ਹੈ ਅਤੇ ਭਾਰਤੀ ਸਭਿਅੱਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਦਾਅਵਾ ਕਰਦਾ ਹੈ। ਗਰੁੱਪ ਨੇ ਪਹਿਲਾਂ ਨਾਟਕ ਦਾ ਵਿਰੋਧ ਕੀਤਾ ਸੀ ਅਤੇ ਸੰਸਥਾ ਦੀ ਕਾਰਵਾਈ ਦਾ ਸਵਾਗਤ ਕੀਤਾ ਸੀ। ਗਰੁੱਪ ਦੀ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਇਸ ਨਾਟਕ ਵਿੱਚ ਰਾਮਾਇਣ ਨੂੰ ਅਪਮਾਨਜਨਕ ਢੰਗ ਨਾਲ ਦਿਖਾਇਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਸਿੱਖਿਆ ਦੀ ਆਜ਼ਾਦੀ ਦੀ ਦੁਰਵਰਤੋਂ ਕਰਦਿਆਂ ਭਗਵਾਨ ਰਾਮ, ਮਾਤਾ ਸੀਤਾ ਅਤੇ ਭਗਵਾਨ ਲਕਸ਼ਮਣ ਦਾ ਮਜ਼ਾਕ ਉਡਾਇਆ।
ਇਹ ਵੀ ਪੜ੍ਹੋ: New Delhi: 67 ਸਾਲ ਦਾ ਬਜ਼ੁਰਗ ਬਣ ਕੇ ਜਾ ਰਿਹਾ ਕੈਨੇਡਾ, ਦਿੱਲੀ ਏਅਰਪੋਰਟ 'ਤੇ ਸੱਚਾਈ ਆਈ ਸਾਹਮਣੇ, ਫਿਰ ਜੋ ਹੋਇਆ...