ਅਸੀਂ ਐਨਪੀਆਰ ਦਾ ਇੱਕ ਡਿਜ਼ਾਇਨ ਅਤੇ ਮਾਡਲ ਲੈ ਕੇ ਆਏ ਹਾਂ ਜੋ ਵਾਇਰਸਾਂ ਦੇ ਸੰਚਾਰਨ ਨੂੰ ਰੋਕਣ ਲਈ ਆਈਸੋਲੇਸ਼ਨ ਵਾਰਡਾਂ ਅਤੇ ਟੈਸਟਿੰਗ ਲੈਬਾਰਟਰੀਆਂ ਵਿਖੇ ਸਥਾਪਤ ਕੀਤਾ ਜਾ ਸਕਦਾ ਹੈ।-
IIT ਰੋਪੜ ਦੀ ਕਾਢ, ਡਾਕਟਰੀ ਅਮਲੇ ਨੂੰ ਵਾਇਰਸ ਤੋਂ ਬਚਾਉਣ ਲਈ ਤਿਆਰ ਕੀਤਾ ਇਹ ਮਾਡਲ
ਏਬੀਪੀ ਸਾਂਝਾ | 06 Apr 2020 08:08 PM (IST)
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੋਪੜ, ਨੇ ਇਕੱਲਤਾ ਵਾਲੇ ਵਾਰਡਾਂ ਅਤੇ ਟੈਸਟਿੰਗ ਲੈਬਾਂ ਵਿੱਚ ਹਵਾ ਰਾਹੀਂ ਕੋਵਿਡ-19 ਦੇ ਪ੍ਰਸਾਰਣ ਨੂੰ ਰੋਕਣ ਲਈ ਇੱਕ ਨਕਾਰਾਤਮਕ ਪ੍ਰੈਸ਼ਰ ਰੂਮ (ਐਨਪੀਆਰ) ਦਾ ਡਿਜ਼ਾਇਨ ਤਿਆਰ ਕੀਤਾ ਹੈ।
ਰੋਪੜ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੋਪੜ, ਨੇ ਇਕੱਲਤਾ ਵਾਲੇ ਵਾਰਡਾਂ ਅਤੇ ਟੈਸਟਿੰਗ ਲੈਬਾਂ ਵਿੱਚ ਹਵਾ ਰਾਹੀਂ ਕੋਵਿਡ-19 ਦੇ ਪ੍ਰਸਾਰਣ ਨੂੰ ਰੋਕਣ ਲਈ ਇੱਕ ਨਕਾਰਾਤਮਕ ਪ੍ਰੈਸ਼ਰ ਰੂਮ (ਐਨਪੀਆਰ) ਦਾ ਡਿਜ਼ਾਇਨ ਤਿਆਰ ਕੀਤਾ ਹੈ। ਇਸ ਤਰ੍ਹਾਂ ਡਾਕਟਰੀ ਅਮਲੇ ਨੂੰ ਵਾਇਰਸ ਤੋਂ ਬਚਾਇਆ ਜਾਵੇਗਾ। ਆਈਆਈਟੀ ਰੋਪੜ ਸਮੇਤ ਪ੍ਰੋਫੈਸਰਾਂ ਦੇ ਸਮੂਹ ਨੇ ਕੋਰੋਨਾਵਾਇਰਸ ਅਲੱਗ-ਥਲੱਗ ਵਾਰਡਾਂ ਵਿੱਚ ਕੰਮ ਕਰ ਰਹੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਇੱਕ ਹੱਲ ਕੱਢਣ ਦਾ ਫੈਸਲਾ ਲਿਆ ਸੀ।ਜਿਸ ਤੋਂ ਬਾਅਦ ਐਨਪੀਆਰ ਦੀ ਮਾਡਲ ਤਿਆਰ ਕੀਤਾ ਗਿਆ। ਆਈਆਈਟੀ ਰੋਪੜ ਦੇ ਐਸੋਸੀਏਟ ਪ੍ਰੋਫੈਸਰ ਧੀਰਜ ਮਹਾਜਨ ਨੇ ਕਿਹਾ, ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਐਨਆਰਪੀ ਸਿਸਟਮ ਕਾਰਨ ਕੋਰੋਨਾਵਾਇਰਸ ਦੇ ਫੈਲਣ ਨੂੰ ਕਾਫ਼ੀ ਹੱਦ ਤੱਕ ਕਾਬੂ ਕਰਨ ਵਿੱਚ ਕਾਮਯਾਬ ਰਿਹਾ।ਮਹਾਜਨ ਨੇ ਕਿਹਾ ਕਿ ਘੱਟ ਕੀਮਤ ਵਾਲੀ ਐਨਪੀਆਰ ਇਕੱਲਤਾ ਵਾਲੇ ਵਾਰਡਾਂ ਵਿੱਚ ਕੰਮ ਕਰ ਰਹੇ ਸਿਹਤ ਅਮਲੇ ਦੀ ਸੁਰੱਖਿਆ ਵਿੱਚ ਮਦਦ ਕਰੇਗੀ। ਇਸ ਦੌਰਾਨ, ਕੇਂਦਰੀ ਐਚਆਰਡੀ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਆਈਆਈਟੀ ਰੋਪੜ ਟੀਮ ਦੀ ਕਾਢ ਲਈ ਸ਼ਲਾਘਾ ਕੀਤੀ।