ਸਿਰਮੌਰ: ਬੀਤੀ ਰਾਤ ਸੰਗੜਾਹ ਵਿਕਾਸ ਬਲਾਕ ਦੀ ਗ੍ਰਾਮ ਪੰਚਾਇਤ ਸ਼ਿਵਪੁਰ ਵਿੱਚ ਤੇਂਦੂਆ ਮਦਨ ਸਿੰਘ ਦੇ ਪਸ਼ੂਆਂ ਦੇ ਸ਼ੈੱਡ ਵਿੱਚ ਦਾਖਲ ਹੋਇਆ ਤੇ ਦੋ ਬਲਦ, ਇੱਕ ਗਾਂ ਤੇ ਇੱਕ ਵੱਛੇ ਉੱਤੇ ਹਮਲਾ ਕਰ ਦਿੱਤਾ। ਜਦੋਂ ਮਦਨ ਸਿੰਘ ਨੇ ਪਸ਼ੂਆਂ ਦਾ ਰੌਲਾ ਸੁਣਿਆ ਤਾਂ ਉਹ ਆਇਆ ਤੇ ਉਸ ਨੇ ਵੇਖਿਆ ਕਿ ਤੇਂਦੂਆ ਪਸ਼ੂਆਂ ਦੇ ਸ਼ੈੱਡ ਵਿੱਚ ਦਾਖਲ ਹੋਇਆ ਹੈ।


ਉਸ ਨੇ ਡਰ ਨਾਲ ਪਸ਼ੂਆਂ ਦੇ ਸ਼ੈੱਡਾਂ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਤੇਂਦੂਆ ਤੇ ਪਸ਼ੂਆਂ ਵਿਚਕਾਰ ਦੋ ਘੰਟੇ ਦੀ ਲੜਾਈ ਜਾਰੀ ਰਹੀ, ਆਖਰਕਾਰ ਬਲਦਾਂ ਨੇ ਤੇਂਦੂਏ ਨੂੰ ਮਾਰ ਦਿੱਤਾ। ਪਹਿਲਾਂ ਤੇਂਦੂਏ ਨੇ ਕਈ ਜਾਨਵਰਾਂ ਤੇ ਲੋਕਾਂ 'ਤੇ ਹਮਲਾ ਵੀ ਕੀਤਾ ਸੀ।



ਗ੍ਰਾਮ ਪੰਚਾਇਤ ਸ਼ਿਵਪੁਰ ਦੇ ਕਾਂਠੀ ਰਾਮ ਨੇ ਦੱਸਿਆ ਕਿ ਤੇਂਦੂਏ ਨੇ ਕਈ ਦਿਨਾਂ ਤੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ। ਤੇਂਦੂਏ ਨੇ ਨਾਲ ਲੱਗਦੇ ਪਿੰਡ ਦੀ ਇੱਕ ਔਰਤ ਨੂੰ ਵੀ ਜ਼ਖਮੀ ਕਰ ਦਿੱਤਾ। ਪ੍ਰਧਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਇਸ ਹਮਲੇ ਵਿੱਚ ਦੋ ਬਲਦ, ਇੱਕ ਗਾਂ ਤੇ ਇੱਕ ਵੱਛਾ ਜ਼ਖਮੀ ਹੋਏ ਹਨ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਚੌਕੀ ਹਰੀਪੁਰਧਰ ਨੂੰ ਦਿੱਤੀ ਗਈ ਹੈ, ਨਾਲ ਹੀ ਜੰਗਲਾਤ ਗਾਰਡ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।