ਦੇਹਰਾਦੂਨ: ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਹੀ ਕਾਰਨ ਹੈ ਕਿ ਆਈਐਮਏ ਯਾਨੀ ਭਾਰਤੀ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਦਾ ਅੰਦਾਜ਼ ਵੀ ਇਸ ਸਾਲ ਪੂਰੀ ਤਰ੍ਹਾਂ ਬਦਲ ਗਿਆ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕੈਡਿਟਸ ਨੇ ਪਾਸਿੰਗ ਆਊਟ ਪਰੇਡ ਵਿਚ ਆਪਣੇ ਮੂੰਹ ‘ਤੇ ਮਾਸਕ ਲਗਾਏ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ‘ਤੇ ਵੀ ਪੂਰਾ ਧਿਆਨ ਦਿੱਤਾ ਗਿਆ। ਕੋਰੋਨਾ ਮਹਾਮਾਰੀ ਕਾਰਨ ਪਰੇਡ ਵਿਚ ਕੈਡਿਟਸ ਦੇ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਹੋ ਸਕੇ ਸੀ।

ਦੇਹਰਾਦੂਨ ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਅੱਜ 333 ਕੈਡਿਟ ਭਾਰਤੀ ਸੈਨਾ ਵਿੱਚ ਸ਼ਾਮਲ ਹੋਏ। ਪਰੇਡ ਵਿਚ 9 ਮਿਤਰ ਦੇਸ਼ਾਂ ਦੇ 90 ਜੈਂਟਲਮੈਨ ਕੈਡਿਟਸ ਸਣੇ ਦੇਸ਼-ਵਿਦੇਸ਼ ਦੇ ਕੁੱਲ 423 ਜੈਂਟਲਮੈਨ ਕੈਡੇਟਾਂ ਨੇ ਹਿੱਸਾ ਲਿਆ। ਸੈਨਾ ਦੇ ਮੁਖੀ ਜਨਰਲ ਐਮਐਮ ਨਰਵਾਨ ਨੇ ਪਰੇਡ ਦੀ ਨਿਗਰਾਨੀ ਕੀਤੀ। ਭਾਰਤੀ ਫੌਜ ਦੇ ਕੈਡੇਟਾਂ ਨੂੰ ਸਹੁੰ ਚੁਕਾਈ।

ਦੱਸ ਦਈਏ ਕਿ ਇਸ ਵਾਰ ਵੀ ਸਭ ਤੋਂ ਜ਼ਿਆਦਾ 66 ਕੈਡਿਟ ਉੱਤਰ ਪ੍ਰਦੇਸ਼ ਤੋਂ ਪਾਸ ਹੋਏ। ਇਸ ਦੇ ਨਾਲ ਹੀ ਹਰਿਆਣਾ ਵਿਚ 39 ਅਤੇ ਉਤਰਾਖੰਡ-ਬਿਹਾਰ ਦੇ 31-31 ਕੈਡਿਟ ਸੈਨਾ ਵਿਚ ਅਧਿਕਾਰੀ ਬਣੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904