ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੂਜੇ ਪਾਸੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਪਹਿਲਾਂ ਦੇ ਮੁਕਾਬਲੇ ਘਟ ਰਹੀ ਹੈ। ਸ਼ੁੱਕਰਵਾਰ 5,947 ਲੋਕਾਂ ਦੀ ਜਾਂਚ 'ਚ 2,137 ਪੌਜ਼ੇਟਿਵ ਮਿਲੇ। ਵਾਇਰਸ ਦੀ ਦਰ ਕਰੀਬ 35 ਫੀਸਦ ਰਹੀ ਤੇ ਜਾਂਚ ਵਿਚ ਹਰ ਤੀਜਾ ਵਿਅਕਤੀ ਇਨਫੈਕਟਡ ਪਾਇਆ ਜਾ ਰਿਹਾ ਹੈ।
ਤੀਹ ਮਈ ਤੋਂ 11 ਜੂਨ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਉਨ੍ਹਾਂ ਮੁਤਾਬਕ ਦਿੱਲੀ 'ਚ ਵਾਇਰਸ ਦੀ ਦਰ 21 ਫੀਸਦ ਵਧ ਗਈ ਤੇ ਰਿਕਵਰੀ ਰੇਟ ਅੱਠ ਪ੍ਰਤੀਸ਼ਤ ਦੀ ਦਰ ਨਾਲ ਘੱਟ ਹੋ ਗਿਆ।
ਦਿੱਲੀ 'ਚ ਪਹਿਲੀ ਜੂਨ ਤੋਂ 11 ਜੂਨ ਤਕ ਕਰਾਈ ਜਾਂਚ ਵਿਚ ਪਤਾ ਲੱਗਾ ਕਿ ਕਰੀਬ 58 ਹਜ਼ਾਰ ਲੋਕਾਂ 'ਚੋਂ 14 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਸਨ। ਜਿਸ ਨਾਲ ਜੂਨ 'ਚ ਵਾਇਰਸ ਦੀ ਦਰ 25 ਫੀਸਦ ਵਧ ਗਈ।
ਵੀਰਵਾਰ ਪਹਿਲੀ ਵਾਰ ਵਾਇਰਸ ਦੀ ਦਰ 35 ਫੀਸਦ ਦੇ ਹਿਸਾਬ ਨਾਲ ਵਧੀ 5,360 ਲੋਕਾਂ ਦੀ ਆਈ ਰਿਪੋਰਟ 'ਚੋਂ 1877 ਲੋਕ ਪੌਜ਼ੇਟਿਵ ਪਾਏ ਗਏ। ਮੈਡੀਕਲ ਮਾਹਿਰ ਇਨ੍ਹਾਂ ਅੰਕੜਿਆਂ ਨੂੰ ਚਿੰਤਾਜਨਕ ਦੱਸਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਤੋਂ ਵੱਧ ਨਵੇਂ ਪੈਜ਼ੇਟਿਵ ਕੇਸ ਆਏ ਸਾਹਮਣੇ
ਰਾਹੁਲ ਗਾਂਧੀ ਨੇ ਸ਼ੇਅਰ ਕੀਤਾ ਕੋਰੋਨਾ ਗ੍ਰਾਫ, ਮੋਦੀ ਸਰਕਾਰ ਦੇ ਹੰਕਾਰ ਨੂੰ ਦੱਸਿਆ ਜ਼ਿੰਮੇਵਾਰ
ਆਸਟਰੇਲੀਆ 'ਚ ਇਸ ਫਾਰਮੂਲੇ ਤਹਿਤ ਹੋਵੇਗਾ ਟੀ20 ਵਿਸ਼ਵ ਕੱਪ, ਪ੍ਰਧਾਨ ਮੰਤਰੀ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ: ਕੋਰੋਨਾ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਰੱਖੇਗੀ ਹਰ ਘਰ 'ਤੇ ਨਜ਼ਰ
ਹੱਥ ਚੁੰਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਅਖੌਤੀ ਬਾਬਾ ਕੋਰੋਨਾ ਨਾਲ ਮਰਿਆ, ਕਈਆਂ ਨੂੰ ਲੈ ਡੁੱਬਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Election Results 2024
(Source: ECI/ABP News/ABP Majha)
ਦਿੱਲੀ 'ਚ ਕੋਰੋਨਾ ਦਾ ਗੰਭੀਰ ਸੰਕਟ, ਹਰ ਤੀਜ਼ੇ ਵਿਅਕਤੀ ਦੀ ਰਿਪੋਰਟ ਪੌਜ਼ੇਟਿਵ
ਏਬੀਪੀ ਸਾਂਝਾ
Updated at:
13 Jun 2020 10:58 AM (IST)
ਤੀਹ ਮਈ ਤੋਂ 11 ਜੂਨ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਉਨ੍ਹਾਂ ਮੁਤਾਬਕ ਦਿੱਲੀ 'ਚ ਵਾਇਰਸ ਦੀ ਦਰ 21 ਫੀਸਦ ਵਧ ਗਈ ਤੇ ਰਿਕਵਰੀ ਰੇਟ ਅੱਠ ਪ੍ਰਤੀਸ਼ਤ ਦੀ ਦਰ ਨਾਲ ਘੱਟ ਹੋ ਗਿਆ।
- - - - - - - - - Advertisement - - - - - - - - -