ਨਵੀਂ ਦਿੱਲੀ-ਸੈਟੇਲਾਈਟ ਤਸਵੀਰਾਂ ਦੇ ਹਵਾਲੇ ਤੋਂ ਜਾਰੀ ਇੱਕ ਰਿਪੋਰਟ ਮੁਤਾਬਕ ਚੀਨ ਡੋਕਲਾਮ ਖੇਤਰ ਦੇ ਉੱਤਰੀ ਹਿੱਸੇ ਵਿੱਚ 7 ਹੈਲੀਪੈਡ ਬਣਾ ਚੁੱਕਾ ਹੈ। ਹਥਿਆਰਾਂ ਨਾਲ ਲੈਸ ਵਾਹਨ ਵੀ ਉਸ ਨੇ ਇਸ ਖੇਤਰ ਵਿੱਚ ਤਾਇਨਾਤ ਕਰ ਰੱਖੇ ਹਨ। ਸੈਨਿਕਾਂ ਦੀ ਮੌਜੂਦਗੀ ਤੋਂ ਥੋੜ੍ਹੀ ਦੂਰੀ ਉੱਤੇ ਭਾਰੀ ਮਾਤਰਾ ਵਿੱਚ ਸੜਕ ਬਣਾਉਣ ਵਾਲੀ ਸਮਗਰੀ ਵੀ ਮੌਜੂਦ ਹੈ। ਤਸਵੀਰਾਂ ਵਿੱਚ ਇਨ੍ਹਾਂ ਵਾਹਨਾਂ ਦਾ ਹੋਣਾ ਇਸ ਵੱਲ ਸੰਕੇਤ ਦਿੰਦਾ ਹੈ ਕਿ ਚੀਨ ਉੱਥੇ ਅੱਗੇ ਸੜਕ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਤਸਵੀਰਾਂ ਜਨਵਰੀ ਦੀਆਂ ਦੱਸੀ ਜਾ ਰਹੀਆਂ ਹਨ। ਪਿਛਲੇ ਸਾਲ 16 ਜੂਨ ਨੂੰ ਡੋਕਲਾਮ ਵਿੱਚ ਸੜਕ ਬਣਾਉਣ ਉੱਤੇ ਦੋਨਾਂ ਦੇਸ਼ਾਂ ਦਾ ਵਿਵਾਦ 73 ਦਿਨ ਚੱਲਿਆ ਸੀ।