ਨਵੀਂ ਦਿੱਲੀ: ਲਖਨਊ ਵਿੱਚ ਗੁਰੂਗ੍ਰਾਮ ਦੇ ਰਿਆਨ ਸਕੂਲ ਦੀ ਤਰ੍ਹਾਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਤ੍ਰਿਵੇਨੀ ਨਗਰ ਦੇ ਬ੍ਰਾਈਟ ਲੈਂਡ ਸਕੂਲ ਦੇ ਬਾਥਰੂਮ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਜ਼ਖ਼ਮੀ ਹਾਲਤ ਵਿੱਛ ਮਿਲਿਆ। ਇੱਕ ਵਿਦਿਆਰਥਣ 'ਤੇ ਹਮਲਾ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਹਾਸਲ ਜਾਣਕਾਰੀ ਅਨੁਸਾਰ ਲੜਕੀ ਉਸੇ ਸਕੂਲ ਦੀ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਬੱਚੇ ਨੂੰ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਵਿਦਿਆਰਥੀ ਸਵੇਰੇ ਦੀ ਪ੍ਰਾਰਥਨਾ ਤੋਂ ਲਾਪਤਾ ਹੋ ਗਿਆ। ਬਾਅਦ ਵਿੱਚ ਬਾਥਰੂਮ ਵਿੱਚੋਂ ਜ਼ਖਮੀ ਹਾਲਤ ਵਿੱਚ ਮਿਲਿਆ। ਮੈਨੇਜਮੈਂਟ ਨੇ ਪਰਿਵਾਰ ਤੇ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ। ਸਕੂਲੀ ਪ੍ਰਬੰਧਨ ਅਨੁਸਾਰ, ਸਕੂਲ ਦੇ ਦੌਰੇ ਦੌਰਾਨ ਬੱਚੇ ਨੂੰ ਬਾਥਰੂਮ ਵਿੱਚ ਬੰਦ ਪਾਇਆ ਗਿਆ। ਬੱਚੇ ਨੇ ਟੀਚਰ ਨੂੰ ਦੱਸਿਆ ਕਿ ਪੌੜੀਆਂ ਚੜ੍ਹਦੇ ਹੋਏ ਵਿਦਿਆਰਥਣ ਨੇ ਉਸ ਨੂੰ ਥੱਪੜ ਮਾਰਿਆ ਤੇ ਫਿਰ ਚਾਕੂ ਨਾਲ ਹਮਲਾ ਕਰ ਦਿੱਤਾ। ਸਕੂਲ ਪ੍ਰਬੰਧਨ ਨੇ ਇਹ ਵੀ ਕਿਹਾ ਕਿ ਬੱਚਾ ਕਹਿੰਦਾ ਹੈ ਕਿ ਉਹ ਹਮਲਾ ਕਰਨ ਵਾਲੀ ਕੁੜੀ ਨੂੰ ਪਛਾਣ ਲਾਵੇਗਾ।