ਨਵੀਂ ਦਿੱਲੀ: ਦੇਸ਼ ਭਰ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਬੀਤੇ ਕੱਲ੍ਹ ਦੇਸ਼ ਵਿੱਚ ਰੈੱਡ ਵਾਰਨਿੰਗ ਜਾਰੀ ਕਰ ਦਿੱਤੀ ਸੀ ਜਿਸ ਨੂੰ ਵਾਪਸ ਲੈ ਕੇ ਹੁਣ ਔਰੇਂਜ ਵਾਰਨਿੰਗ ਕਰ ਦਿੱਤਾ ਗਿਆ ਹੈ, ਭਾਵ ਘੱਟ ਖ਼ਤਰੇ ਦੀ ਸੂਚਕ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਥੋੜ੍ਹੀ ਬਾਰਸ਼ ਕਾਰਨ ਤਾਪਮਾਨ ਹੇਠਾਂ ਆ ਸਕਦਾ ਹੈ।
ਭਾਰਤੀ ਮੌਸਮ ਵਿਭਾਗ (IMD) ਦੇ ਏਡੀਜੀ ਡਾ. ਮ੍ਰਿਤੁੰਜੈ ਮਹਾਪਾਤਰਾ ਦਾ ਕਹਿਣਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ, ਦਿੱਲੀ-ਐਨਸੀਆਰ, ਮੱਧ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਵਿੱਚ ਗਰਮੀ ਤੇ ਲੂ ਦਾ ਕਹਿਰ ਆਉਂਦੇ ਦੋ ਦਿਨ ਤਕ ਜਾਰੀ ਰਹਿ ਸਕਦਾ ਹੈ। ਮੌਸਮੀ ਖ਼ਤਰਿਆਂ ਲਈ ਵਿਭਾਗ ਚਾਰ ਤਰ੍ਹਾਂ ਦੀ ਚੌਕਸੀ ਸੂਚਨਾ ਜਾਰੀ ਕਰਦਾ ਹੈ।
ਗਰੀਨ, ਯੈਲੋ, ਔਰੇਂਜਜਅਤੇ ਰੈੱਡ, ਇਨ੍ਹਾਂ ਵਿੱਚ ਗਰੀਨ ਤੋਂ ਲੈ ਕੇ ਰੈੱਡ ਦਾ ਮਤਲਬ ਆਮ ਤੋਂ ਲੈ ਕੇ ਸਭ ਤੋਂ ਵੱਧ ਖ਼ਤਰਨਾਕ ਪੱਧਰ ਹੈ। ਰਾਜਧਾਨੀ ਖੇਤਰ ਵਿੱਚ ਐਤਵਾਰ ਨੂੰ ਤਾਪਮਾਨ ਔਰੇਂਜ ਜ਼ੋਨ ਵਿੱਚ ਰਹਿਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਆਉਂਦੀ ਚਾਰ ਤੋਂ ਲੈ ਕੇ ਛੇ ਜੂਨ ਤਕ ਮੀਂਹ ਪੈ ਸਕਦਾ ਹੈ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਪੰਜ ਦਿਨਾਂ ਵਿੱਚ ਮਾਨਸੂਨ ਕੇਰਲ ਦੇ ਸਮੁੰਦਰੀ ਕੰਢਿਆਂ 'ਤੇ ਦਸਤਕ ਦੇਵੇਗਾ। ਅਜਿਹੇ ਵਿੱਚ ਆਉਂਦੇ ਦੋ-ਤਿੰਨ ਦਿਨਾਂ ਵਿੱਚ ਅੰਡੇਮਾਨ-ਨਿਕੋਬਾਰ ਤੋਂ ਇਲਾਵਾ ਅਸਮ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਤੇ ਕਰਨਾਟਕ ਵਿੱਚ ਭਾਰੀ ਮੀਂਹ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਹਟਾਇਆ ਰੈੱਡ ਅਲਰਟ, ਗਰਮੀ ਤੋਂ ਨਹੀਂ ਰਾਹਤ
ਏਬੀਪੀ ਸਾਂਝਾ
Updated at:
02 Jun 2019 02:51 PM (IST)
ਭਾਰਤੀ ਮੌਸਮ ਵਿਭਾਗ (IMD) ਦੇ ਏਡੀਜੀ ਡਾ. ਮ੍ਰਿਤੁੰਜੈ ਮਹਾਪਾਤਰਾ ਦਾ ਕਹਿਣਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ, ਦਿੱਲੀ-ਐਨਸੀਆਰ, ਮੱਧ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਵਿੱਚ ਗਰਮੀ ਤੇ ਲੂ ਦਾ ਕਹਿਰ ਆਉਂਦੇ ਦੋ ਦਿਨ ਤਕ ਜਾਰੀ ਰਹਿ ਸਕਦਾ ਹੈ। ਮੌਸਮੀ ਖ਼ਤਰਿਆਂ ਲਈ ਵਿਭਾਗ ਚਾਰ ਤਰ੍ਹਾਂ ਦੀ ਚੌਕਸੀ ਸੂਚਨਾ ਜਾਰੀ ਕਰਦਾ ਹੈ।
- - - - - - - - - Advertisement - - - - - - - - -