ਸ਼ਿਲਾਂਗ: ਇੱਥੇ ਵੱਸਦੇ ਸਿੱਖਾਂ ਨੂੰ ਸਥਾਨਕ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ ਵਾਲੇ ਵਿਅਕਤੀਆਂ ਨੂੰ ਆਪਣੇ ਟਿਕਾਣੇ ਛੱਡਣੇ ਪੈ ਸਕਦੇ ਹਨ। ਸਥਾਨਕ ਅਧਿਕਾਰੀਆਂ ਨੇ ਸ਼ਿਲਾਂਗ ਦੇ ਪੰਜਾਬੀ ਲੇਨ ਵਿੱਚ ਵੱਸੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਢੰਗ ਨਾਲ ਇੱਥੋਂ ਦੇ ਵਸਨੀਕ ਹੋਣ ਦੇ ਸਬੂਤ ਇੱਕ ਮਹੀਨੇ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬੀ ਲੇਨ ’ਚ ਪੰਜਾਬ ਤੋਂ ਆਏ ਲੋਕ ਵਸੇ ਹੋਏ ਹਨ ਜਿਨ੍ਹਾਂ ਨੂੰ ਕਰੀਬ 200 ਸਾਲ ਪਹਿਲਾਂ ਅੰਗਰੇਜ਼ ਕੰਮ ਕਰਾਉਣ ਲਈ ਇੱਥੇ ਲੈ ਕੇ ਆਏ ਸਨ। ਪਿਛਲੇ ਸਾਲ ਮਈ ’ਚ ਇਲਾਕੇ ਅੰਦਰ ਦੋ ਗੁੱਟਾਂ ਵਿਚਕਾਰ ਟਕਰਾਅ ਮਗਰੋਂ ਮਹੀਨੇ ਤੋਂ ਵੱਧ ਸਮੇਂ ਲਈ ਕਰਫਿਊ ਲਗਾਉਣਾ ਪਿਆ ਸੀ। ਸੂਬਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਦੀ ਹਦਾਇਤ ਮਗਰੋਂ ਸ਼ਿਲਾਂਗ ਮਿਊਂਸਿਪਲ ਬੋਰਡ (ਐਸਐਮਬੀ) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਇਹ ਨੋਟਿਸ ਸੌਂਪੇ।
ਪੂਰਬੀ ਖਾਸੀ ਹਿੱਲਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪੰਜਾਬੀ ਲੇਨ ’ਚ ਦਫ਼ਾ 144 ਲਾਗੂ ਕਰ ਦਿੱਤੀ ਗਈ ਸੀ ਕਿਉਂਕਿ ਖੁਫ਼ੀਆ ਰਿਪੋਰਟਾਂ ਮਿਲੀਆਂ ਸਨ ਕਿ ਇਲਾਕੇ ਅੰਦਰ ਗੜਬੜ ਹੋ ਸਕਦੀ ਹੈ। ਪਾਬੰਦੀ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਇਕ ਅਧਿਕਾਰੀ ਨੇ ਕਿਹਾ ਕਿ ਜਿਹੜੇ ਘਰ ਬੰਦ ਸਨ ਉਨ੍ਹਾਂ ਦੇ ਦਰਵਾਜ਼ਿਆਂ ’ਤੇ ਨੋਟਿਸ ਚਿਪਕਾ ਦਿੱਤੇ ਗਏ ਹਨ।
ਸ਼ਿਲਾਂਗ ਦੇ ਸਿੱਖਾਂ 'ਤੇ ਮੁੜ ਲੜਕੀ ਉਜਾੜੇ ਦੀ ਤਲਵਾਰ
ਏਬੀਪੀ ਸਾਂਝਾ
Updated at:
02 Jun 2019 09:45 AM (IST)
ਸਥਾਨਕ ਅਧਿਕਾਰੀਆਂ ਨੇ ਸ਼ਿਲਾਂਗ ਦੇ ਪੰਜਾਬੀ ਲੇਨ ਵਿੱਚ ਵੱਸੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਢੰਗ ਨਾਲ ਇੱਥੋਂ ਦੇ ਵਸਨੀਕ ਹੋਣ ਦੇ ਸਬੂਤ ਇੱਕ ਮਹੀਨੇ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਹਨ।
- - - - - - - - - Advertisement - - - - - - - - -