ਇੰਗਲੈਂਡ ‘ਚ ਹੋ ਰਹੇ ਵਰਲਡ ਕੱਪ ਦੀ ਸ਼ੁਰੂਆਤ ‘ਚ ਵੀ ਗੂਗਲ ਨੇ ਅਜਿਹਾ ਹੀ ਕੀਤਾ। ਆਪਣੇ ਵੀਡੀਓ ਚੈਟਿੰਗ ਐਪ ‘ਤੇ ਗੂਗਲ ਨੇ ਕ੍ਰਿਕਟ ਪ੍ਰੇਮੀਆਂ ਨੂੰ ਖ਼ਾਸ ਮੈਸੇਜ ਭੇਜਿਆ, ਜਿਸ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫੈਨਸ ਨੂੰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਅਤੇ ਟੀਮ ਦਾ ਉਤਸ਼ਾਹ ਵਧਾਉਣ ਦੀ ਅਪੀਲ ਕਰ ਰਹੇ ਹਨ।
ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ ‘ਚ ਗਲਤ ਕੀ ਹੈ ਤਾਂ ਦੱਸ ਦਈਏ ਕਿ ਇਹ ਖਾਸ ਮੈਸੇਜ ਭਾਰਤੀ ਕ੍ਰਿਕੇਟ ਪ੍ਰੇਮੀਆਂ ਦੇ ਨਾਲ-ਨਾਲ ਦੁਨੀਆ ਦੇ ਸਾਰੇ ਯੂਜ਼ਰਸ ਕੋਲ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕੁਝ ਯੂਜ਼ਰਸ ਨਾਰਾਜ਼ ਹੋ ਗਏ। ਉਨ੍ਹਾਂ ਦੀ ਨਾਰਾਜ਼ਗੀ ਇਸ ਕਦਰ ਸੀ ਕਿ ਗੂਗਲ ਨੂੰ ਮੁਆਫੀ ਮੰਗਣੀ ਪਈ।