ਨਵੀਂ ਦਿੱਲੀ: ਬੰਗਾਲ ਦੀ ਖਾੜੀ (Bay of Bengal) ਵਿੱਚ ਹੋਏ ਹਲਚਲ ਨੇ ਸਮੁੰਦਰੀ ਕੰਢੇ (beaches) ਦੇ ਇਲਾਕਿਆਂ ਵਿੱਚ ਵਸਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ (meteorological department) ਨੇ ਕਿਹਾ ਕਿ ਮੰਗਲਵਾਰ ਤੱਕ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਦੇ ‘ਤੇ ਘੱਟ ਦਬਾਅ ਵਾਲੇ ਖੇਤਰ ਦੀ ਸੰਭਾਵਨਾ ਹੈ। ਇਸ ਕਾਰਨ ਕਈ ਸੂਬਿਆਂ ਵਿੱਚ ਬਾਰਸ਼ (monsoon) ਹੋ ਸਕਦੀ ਹੈ।

ਵਿਭਾਗ ਮੁਤਾਬਕ ਦੱਖਣ-ਪੱਛਮ ਤੇ ਪੱਛਮੀ-ਮੱਧ ਅਰਬ ਸਾਗਰ, ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਤੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨਾਲ ਲੱਗਦੇ ਖੇਤਰਾਂ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਖਦਸਾ ਹੈ। ਖ਼ਤਰੇ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮਾਨਸੂਨ ਦੇ ਪੱਛਮੀ ਬੰਗਾਲ, ਉੜੀਸਾ, ਸਿੱਕਮ ਤੇ ਉੱਤਰ-ਪੂਰਬੀ ਰਾਜਾਂ ਦੇ 11 ਤੋਂ 12 ਜੂਨ ਤੱਕ ਦਸਤਕ ਦੇਣੀ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ‘ਤੇ ਘੱਟ ਦਬਾਅ ਵਾਲੇ ਖੇਤਰ ਕਰਕੇ ਉੜੀਸਾ, ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਤੱਟੀ ਕਰਨਾਟਕ, ਉੱਤਰੀ ਕੋਂਕਣ ਤੇ ਕੇਰਲ ਵਿੱਚ 10 ਤੋਂ 12 ਜੂਨ ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸਿਰਫ ਇਹ ਹੀ ਨਹੀਂ ਇਹ ਕਈ ਹੋਰ ਸੂਬਿਆਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਸ ਕਰਕੇ ਮਹਾਰਾਸ਼ਟਰ, ਮਰਾਠਵਾੜਾ, ਵਿਦਰਭ, ਛੱਤੀਸਗੜ੍ਹ ਤੇ ਦੱਖਣੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 11-12 ਜੂਨ ਦੇ ਦੌਰਾਨ ਇਕੱਲਿਆਂ ਥਾਂਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦਾ ਕਹਿਣਾ ਹੈ ਕਿ, ਦੱਖਣ ਪੱਛਮੀ ਮਾਨਸੂਨ ਲਈ ਸਥਿਤੀ ਅਨੁਕੂਲ ਬਣੀ ਹੋਈ ਹੈ। ਇਸ ਕਾਰਨ ਦੇਸ਼ ਦੇ ਕੁਝ ਸੂਬਿਆਂ ਦੇ ਲੋਕਾਂ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਇਸ ਸਮੇਂ ਦੱਖਣ-ਪੱਛਮੀ ਮਾਨਸੂਨ ਦੱਖਣੀ ਅੰਦਰੂਨੀ ਕਰਨਾਟਕ ਵੱਲ ਤਾਮਿਲਨਾਡੂ, ਬੰਗਾਲ ਦੀ ਖਾੜੀ ਤੇ ਬੰਗਾਲ ਵੱਲ ਤੇਜ਼ੀ ਨਾਲ ਵਧ ਰਿਹਾ ਹੈ।

ਸਕਾਈਮੇਟ ਅਨੁਸਾਰ ਮੰਗਲਵਾਰ ਸ਼ਾਮ ਤੱਕ ਆਂਧਰਾ ਪ੍ਰਦੇਸ਼, ਕੇਰਲਾ, ਕਰਨਾਟਕ, ਉੜੀਸਾ, ਉੱਤਰ-ਪੂਰਬ ਭਾਰਤ, ਗੁਜਰਾਤ, ਗੋਆ ਤੇ ਤਾਮਿਲਨਾਡੂ ਦੇ ਦੱਖਣੀ ਤੱਟਵਰਤੀ ਹਿੱਸਿਆਂ ਵਿਚ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਓਡੀਸ਼ਾ ਦੇ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਛੱਤੀਸਗੜ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਮ, ਕਰਨਾਟਕ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਵੀ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904