ਨਵੀਂ ਦਿੱਲੀ: ਇਜ਼ਰਾਈਲ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਚੋਣਾਂ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਚੋਣਾਂ ‘ਚ ਪ੍ਰਚਾਰ ਬੇਹੱਦ ਖਾਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਬੈਂਜਾਮਿਨ ਨੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ‘ਚ ਬੈਂਜਾਮਿਨ ਨੇ ਵਿਦੇਸ਼ੀ ਨੀਤੀਆਂ ਨੂੰ ਗਿਣਾਉਣ ਦੀ ਕੋਸ਼ਿਸ਼ ਕੀਤੀ ਹੈ।


ਪ੍ਰਧਾਨ ਮੰਤਰੀ ਨੇਤਨਯਾਹੂ ਨੇ ਗਲੋਬਲ ਨੇਤਾਵਾਂ ਨੂੰ ਮਿਲਣ ਦਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ‘ਚ ਨੇਤਨਯਾਹੂ ਨੇ ਮੋਦੀ, ਟਰੰਪ ਤੇ ਪੁਤਿਨ ਨਾਲ ਮੁਲਾਕਾਤ ਨੂੰ ਦਿਖਾਇਆ ਹੈ। ਇਹ ਵੀਡੀਓ ਵੱਖ-ਵੱਖ ਸਮਾਗਮਾਂ ਦੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਪਾਰਟੀ ਲਿਕੁਡ ਨੇ ਟਵੀਟ ਕਰ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।


ਇਜ਼ਰਾਈਲ ‘ਚ ਇਸ ਸਾਲ ਨੌਂ ਅਪਰੈਲ ਨੂੰ ਚੋਣਾਂ ਹੋਈਆਂ ਸੀ ਜਿਨ੍ਹਾਂ ‘ਚ ਨੇਤਨਯਾਹੂ ਨੂੰ ਬਹੁਮਤ ਨਹੀਂ ਮਿਲੀਆ ਤੇ ਉਹ ਗਠਬੰਧਨ ਬਣਾਉਣ ‘ਚ ਵੀ ਨਾਕਾਮਯਾਬ ਰਹੇ। ਇਸ ਤੋਂ ਬਾਅਦ ਹੁਣ ਇਜ਼ਰਾਈਲ ‘ਚ ਸਤੰਬਰ ‘ਚ ਫੇਰ ਤੋਂ ਚੋਣਾਂ ਹੋਣੀਆਂ ਹਨ।