ਜਲੰਧਰ: ਸੂਬੇ ਵਿੱਚ ਮਾਨਸੂਨ ਫਿਰ ਤੋਂ ਸਰਗਰਮ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਐਤਵਾਰ ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਤੇਜ਼ ਬਾਰਸ਼ ਹੋ ਸਕਦੀ ਹੈ। ਉੱਧਰ ਸ਼ਨੀਵਾਰ ਨੂੰ ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਵਿੱਚ ਹਲਕੀ ਬਾਰਸ਼ ਹੋਈ।

ਹਿਮਾਚਲ ਵਿੱਚ ਬਾਰਸ਼ ਦੇ ਚੱਲਦਿਆਂ ਮਨਾਲੀ-ਹਿਮਾਚਲ ਹਾਈਵੇ ਸਣੇ 113 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਚੰਡੀਗੜ੍ਹ-ਮਨਾਲੀ, ਮੰਡੀ-ਕੁੱਲੂ ਸੜਕ ਤੇ ਵੀ ਪਹਾੜ ਖਿਸਕਣ ਕਰਕੇ ਆਵਾਜਾਈ ਰੋਕਣੀ ਪਈ। ਹਿਮਾਚਲ ਵਿੱਚ ਸਾਰੇ ਨਾਲਿਆਂ ਤੇ ਨਦੀਆਂ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ।