ਨਵੀਂ ਦਿੱਲੀ: ਵੀਰਵਾਰ ਨੂੰ ਦੇਸ਼ ਵਿੱਚ 51,255 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 63,674 ਲੋਕਾਂ ਨੇ ਲਾਗ ਨੂੰ ਹਰਾਇਆ ਤੇ 1324 ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 13,783 ਦੀ ਗਿਰਾਵਟ ਦਰਜ ਕੀਤੀ ਗਈ।


ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਮੇਂ ਦੇਸ਼ ਵਿੱਚ 6.07 ਲੱਖ ਐਕਟਿਵ ਕੇਸ ਹਨ। ਜੇ ਪਿਛਲੇ ਦਿਨਾਂ ਦੇ ਰੁਝਾਨ ਨੂੰ ਵੇਖੀਏ ਤਾਂ ਹੁਣ ਲਗਪਗ 85 ਦਿਨਾਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 6 ਲੱਖ ਤੋਂ ਹੇਠਾਂ ਪਹੁੰਚ ਗਈ ਹੈ।


ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ


ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 51,255


ਪਿਛਲੇ 24 ਘੰਟਿਆਂ ਵਿੱਚ ਕੁੱਲ ਮਰੀਜ਼ਾਂ ਦਾ ਇਲਾਜ: 63,6767


ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1324


ਹੁਣ ਤੱਕ ਕੁੱਲ ਸੰਕਰਮਿਤ: 3 ਕਰੋੜ


ਹੁਣ ਤਕ ਠੀਕ: 2.91 ਕਰੋੜ


ਹੁਣ ਤੱਕ ਕੁੱਲ ਮੌਤਾਂ: 3.93 ਲੱਖ


ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 6.07 ਲੱਖ


ਇਸ ਦੌਰਾਨ ਕੋਵਿਡ-19 ਦਾ ਨਵਾਂ ਵੇਰੀਅੰਟ ਡੈਲਟਾ ਪਲੱਸ (Covid-19 Delta Plus Variant) ਨੇ ਪੈਰ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੇ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਡੈਲਟਾ ਪਲੱਸ ਰੂਪ ਦੇ ਲਗਪਗ 40 ਮਾਮਲੇ ਸਾਹਮਣੇ ਆਏ ਹਨ।


ਹੁਣ ਤੱਕ, ਇਨ੍ਹਾਂ 8 ਸੂਬਿਆਂ ਵਿੱਚ ਡੈਲਟਾ ਪਲੱਸ ਵੈਰੀਅੰਟ


ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਡੈਲਟਾ ਪਲੱਸ ਰੂਪ ਦੇ 40 ਮਾਮਲੇ ਸਾਹਮਣੇ ਆਏ ਹਨ ਤੇ ਇਹ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪਹੁੰਚ ਗਿਆ ਹੈ।


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਮਹਾਂਰਾਸ਼ਟਰ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਤੇ ਹੁਣ ਤੱਕ 21 ਵਿਅਕਤੀ ਸੰਕਰਮਿਤ ਹੋਏ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ ਛੇ, ਕੇਰਲ ਤੇ ਤਾਮਿਲਨਾਡੂ ਵਿਚ ਤਿੰਨ, ਕਰਨਾਟਕ ਵਿੱਚ ਦੋ ਤੇ ਪੰਜਾਬ ਵਿੱਚ ਤਿੰਨ, ਆਂਧਰਾ ਪ੍ਰਦੇਸ਼ ਤੇ ਜੰਮੂ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।


ਇਹ ਵੀ ਪੜ੍ਹੋ: Corona Vaccination in India: ਕੋਰੋਨਾ ਟੀਕਾਕਰਨ ਦਾ ਇੱਕ ਹੋਰ ਰਿਕਾਰਡ, 4 ਦਿਨਾਂ 'ਚ ਹੀ 2.70 ਕਰੋੜ ਲੋਕਾਂ ਦੀ ਵੈਕਸੀਨੇਸ਼ਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904