ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਮ ਤੋੜਨ ਲੱਗਾ ਹੈ। ਕੋਰੋਨਾ ਦਾ ਪ੍ਰਭਾਵ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 63,371 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ, ਜਦੋਂਕਿ 70,338 ਮਰੀਜ਼ ਵੀ ਠੀਕ ਹੋਏ ਹਨ। ਹਾਲਾਂਕਿ 895 ਮਰੀਜ਼ਾਂ ਨੇ ਆਪਣੀ ਜਾਨ ਵੀ ਗੁਆਈ। ਸਰਕਾਰ ਦੇ ਦਾਅਵਾ ਹੈ ਕਿ ਦਿਨੋ-ਦਿਨ ਹਾਲਾਤ ਠੀਕ ਹੋ ਰਹੇ ਹਨ।


ਵਿਸ਼ਵ ਵਿੱਚ ਹੁਣ ਤੱਕ ਹਰ ਦਿਨ ਵੱਧ ਤੋਂ ਵੱਧ ਕੋਰੋਨਾ ਕੇਸ ਭਾਰਤ ਵਿੱਚ ਆ ਰਹੇ ਸੀ, ਪਰ ਲੰਬੇ ਸਮੇਂ ਬਾਅਦ ਭਾਰਤ ਵਿੱਚ ਅਮਰੀਕਾ ਨਾਲੋਂ ਘੱਟ ਕੇਸ ਸਾਹਮਣੇ ਆਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 66,129 ਮਾਮਲੇ ਸਾਹਮਣੇ ਆਏ ਤੇ 874 ਮੌਤਾਂ ਹੋਈਆਂ।

India 'ਚ Corona ਨੂੰ ਲੈ ਕੇ ਰਾਹਤ ਵਾਲੀ ਖ਼ਬਰ, ਜਾਣੋ ਅੰਕੜੇ | India corona Update

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 73 ਲੱਖ 70 ਹਜ਼ਾਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚੋਂ ਇੱਕ ਲੱਖ 12 ਹਜ਼ਾਰ 161 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਰਿਕਵਰੀ ਕੇਸਾਂ ਦੀ ਗਿਣਤੀ 64 ਲੱਖ 53 ਹਜ਼ਾਰ 'ਤੇ ਪਹੁੰਚ ਗਈ ਹੈ ਤੇ ਐਕਟਿਵ ਮਾਮਲਿਆਂ ਦੀ ਗਿਣਤੀ 8 ਲੱਖ 4 ਹਜ਼ਾਰ 'ਤੇ ਪਹੁੰਚ ਗਈ ਹੈ।

Festival Sale: ਜਾਣੋ Amazon-Flipkart ਦੇ ਰਹੇ ਕਿੰਨਾ-ਕਿੰਨਾ ਡਿਸਕਾਉਂਟ, ਸੇਲ 'ਚ ਵੱਡੇ ਆਫਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904