ਕਰਨਾਲ: ਕਿਸਾਨਾਂ ਦੇ ਅੰਦੋਲਨ ਵਿਚਾਲੇ ਅੱਜ ਤੋਂ ਤਿੰਨ ਦਿਨਾਂ ਤੱਕ ਹਰਿਆਣਾ ਦੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ। ਕਰਨਾਲ ਵਿੱਚ ਕਿਸਾਨਾਂ ਨੇ ਸਵੇਰੇ 9 ਵਜੇ ਤੋਂ ਹੀ ਟੋਲ ਪਲਾਜ਼ਾ ਮੁਫਤ ਕਰ ਦਿੱਤੇ। ਇਸ ਦੇ ਨਾਲ ਹੀ ਕਿਸਾਨਾਂ ਲਈ ਜ਼ਿਲ੍ਹਾ ਕਰਨਾਲ ਦੇ ਕਿਸਾਨਾਂ ਨੇ ਤਿੰਨ ਦਿਨਾਂ ਲਈ ਗੁਲਾਬ ਜਾਮੁਨ ਦਾ ਲੰਗਰ ਚਲਾਉਣ ਦਾ ਫੈਸਲਾ ਕੀਤਾ ਹੈ।


ਦੱਸ ਦਈਏ ਕਿ ਗੁਲਾਬ ਜਾਮਨ ਦਾ ਲੰਗਰ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਵਿਖੇ ਲਾਇਆ ਗਿਆ ਹੈ। ਇੱਥੇ ਮਿਠਾਸ ਵੰਡ ਕੇ ਹਰਿਆਣਾ-ਪੰਜਾਬ ਦੇ ਕਿਸਾਨਾਂ ਦਾ ਭਾਈਚਾਰਾ ਵੇਖਣ ਨੂੰ ਮਿਲ ਰਿਹਾ ਹੈ। ਲੰਗਰ ਲਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਨੂੰ ਸਹਿਮਤ ਹੋਣਾ ਪਏਗਾ ਤੇ ਇਹ ਲੰਗਰ ਸੇਵਾ ਜਾਰੀ ਰਹੇਗੀ।



ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਟੋਲ ਤਿੰਨ ਦਿਨਾਂ ਲਈ ਮੁਫਤ ਰਹੇਗਾ। ਇਸ ਦੇ ਨਾਲ ਹੀ ਪਿੰਡ ਕਲਸੌੜਾ ਵੱਲੋਂ ਚਲਾਇਆ ਇਹ ਗੁਲਾਬ ਜਾਮੁਨ ਦਾ ਲੰਗਰ ਵੀ ਤਿੰਨ ਦਿਨਾਂ ਲਈ ਲਾਇਆ ਜਾਵੇਗਾ। ਦੱਸ ਦਈਏ ਕਿ ਪੰਜਾਬ ਤੋਂ ਦਿੱਲੀ ਕੂਚ ਕਰਨ ਵਾਲੇ ਤੇ ਟੋਲ ਪਲਾਜ਼ਾ ‘ਤੇ ਹੜਤਾਲ ‘ਤੇ ਬੈਠੇ ਕਿਸਾਨਾਂ ਲਈ ਇਹ ਲੰਗਰ ਲਗਾਇਆ ਹੈ।


ਪ੍ਰਸਿੱਧ ਸਾਹਿਤਕਾਰ ਸ਼ਮਸੂਰ ਰਹਿਮਾਨ ਫਾਰੂਕੀ ਨਹੀਂ ਰਹੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904