ਨਵੀਂ ਦਿੱਲੀ: ਅਮੇਠੀ ਤੋਂ ਬੀਜੇਪੀ ਦੀ ਲੋਕਸਭਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੀ ਚੋਣਾਂ ‘ਚ ਨਾਮਜ਼ਦਗੀ ਕੀਤੀ ਹੈ। ਜਿਸ ਦੌਰਾਨ ਉਸ ਨੇ ਆਪਣੀ ਜਾਈਦਾਦ ਦਾ ਬਿਓਰਾ ਵੀ ਹਲਫਨਾਮੇ ‘ਚ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਲੋਕ ਸਭਾ ਚੋਣ ਲੜਣ ਵਾਲੀ ਇਰਾਨੀ ਕੋਲ 4.71 ਕਰੋੜ ਦੀ ਚਲ-ਅਚਲ ਜਾਈਦਾਦ ਹੈ।

ਸਮ੍ਰਿਤੀ ਕੋਲ 1.75 ਕਰੋੜ ਦੀ ਚਲ ਅਤੇ 2.96 ਕਰੋੜ ਦੀ ਅਚਲ ਸੰਪਤੀ ਹੈ। ਉਸ ਦੇ ਪਤੀ ਕੋਲ 1.69 ਕਰੋੜ ਰੁਪਏ ਰੁਪਏ ਦੀ ਚਲ ਅਤੇ 2.97 ਕਰੋੜ ਰੁਪਏ ਦੀ ਅਚਲ ਜਾਈਦਾਦ ਹੈ। ਹਲਫਨਾਮੇ ‘ਚ ਇਰਾਨੀ ਨੇ ਖੇਤੀਯੋਗ ਜ਼ਮੀਨ ਜਿਸ ਦੀ ਕੀਮਤ 1.45 ਕਰੋੜ ਅਤੇ 1.50 ਕਰੋੜ ਦੀ ਨਿਵਾਸ ਇਮਾਰਤ ਦਾ ਜ਼ਿਕਰ ਵੀ ਕੀਤਾ ਹੈ। ਇਸ ਮੁਤਾਬਕ ਇਰਾਨੀ ਕੋਲ 6.24 ਲੱਖ ਰੁਪਏ ਨਕਦ ਅਤੇ 89 ਲੱਖ ਰੁਪਏ ਬੈਂਕ ਖਾਤੇ ‘ਚ ਵੀ ਪਏ ਹਨ।



ਸਮ੍ਰਿਤੀ ਇਰਾਨੀ ਕੋਲ 13.14 ਲੱਖ ਰੁਪਏ ਦੀ ਗੱਡੀਆਂ ਅਤੇ 21 ਲੱਖ ਰੁਪਏ ਦੇ ਗਹਿਣੇ ਵੀ ਹਨ। ਉਸ ਖਿਲਾਫ ਕੋਈ ਐਫਆਈਆਰ ਅਤੇ ਨਾ ਉਸ ‘ਤੇ ਕੋਈ ਕੇਸ ਦਰਜ ਹੈ।