ਭੀਲਵਾੜਾ: ਰਾਜਸਥਾਨ ਦੇ ਭੀਲਵਾੜਾ ਵਿਖੇ ਜੈਪੁਰ-ਕੋਟਾ ਹਾਈਵੇਅ (Kota-Jaipur highway) 'ਤੇ ਹਨੂੰਮਾਨ ਨਗਰ 'ਚ ਮੰਗਲਵਾਰ ਰਾਤ ਨੂੰ ਵੱਡਾ ਹਾਦਸਾ ਵਾਪਰਿਆ। ਇੱਥੇ ਟੀਕੜ ਪਿੰਡ 'ਚ ਅਸਮਾਨੀ ਬਿਜਲੀ (Lightning strikes) ਡਿੱਗਣ ਕਾਰਨ ਹਾਈਵੇਅ 'ਤੇ ਗੁਜਰ ਰਿਹਾ ਇੱਕ ਟਰੱਕ ਪਲਟ ਗਿਆ। ਟਰੱਕ '450 ਘਰੇਲੂ ਗੈਸ ਸਿਲੰਡਰ (full of cylinders) ਰੱਖੇ ਹੋਏ ਸਨ। ਟਰੱਕ ਨੂੰ ਅੱਗ ਲੱਗ ਗਈ ਤੇ ਸਿਲੰਡਰ ਫਟਣ ਲੱਗੇ। ਲਗਪਗ ਢਾਈ ਘੰਟੇ ਤਕ ਸਿਲੰਡਰਾਂ 'ਚ ਧਮਾਕੇ ਹੁੰਦੇ ਰਹੇ। ਇਸ ਹਾਦਸੇ ਦੇ ਲਗਭਗ 15 ਘੰਟੇ ਬਾਅਦ ਤਕ ਨੈਸ਼ਨਲ ਹਾਈਵੇਅ-52 ਬੰਦ ਰਿਹਾ।


ਭੀਲਵਾੜਾ ਦੇ ਪੁਲਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਜੈਪੁਰ ਤੋਂ 450 ਘਰੇਲੂ ਗੈਸ ਸਿਲੰਡਰਾਂ ਨੂੰ ਲੈ ਕੇ ਇਕ ਟਰੱਕ ਨੈਸ਼ਨਲ ਹਾਈਵੇ ਨੰਬਰ-52 'ਤੇ ਕੋਟਾ ਵੱਲ ਜਾ ਰਿਹਾ ਸੀ। ਇਸ ਦੌਰਾਨ ਮੰਗਲਵਾਰ ਰਾਤ ਪਿੰਡ ਟੀਕੜ ਨੇੜੇ ਇਕ ਮੋੜ 'ਤੇ ਟਰੱਕ ਡਿਵਾਈਡਰ ਨਾਲ ਟਕਰਾ ਗਿਆ। ਉਸ ਸਮੇਂ ਟੀਕੜ ਪਿੰਡ 'ਚ ਮੀਂਹ ਪੈ ਰਿਹਾ ਸੀ ਅਤੇ ਅਸਮਾਨ 'ਚ ਬਿਜਲੀ ਵੀ ਚਮਕ ਰਹੀ ਸੀ। ਇਸ ਨਾਲ ਟਰੱਕ 'ਚ ਅੱਗ ਲੱਗ ਗਈ। ਪੁਲਿਸ ਮੁਤਾਬਕ ਟਰੱਕ 'ਚ ਅੱਗ ਲੱਗਣ ਦੀਆਂ ਦੋ ਸੰਭਾਵਨਾਵਾਂ ਹਨ। ਪਹਿਲਾਂ ਇਹ ਸ਼ਾਇਦ ਅੱਗ ਹਾਦਸੇ ਕਾਰਨ ਲੱਗੀ ਹੋਵੇਗੀ ਜਾਂ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ ਹੋਵੇ।


ਬੁੱਧਵਾਰ ਸਵੇਰੇ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਤਾਇਨਾਤ ਸੀ। ਗੈਸ ਕੰਪਨੀ ਦੇ ਕਰਮਚਾਰੀ ਵੀ ਬੁਲਾਏ ਗਏ ਸਨ। ਇਸ ਤੋਂ ਬਾਅਦ ਆਸਪਾਸ ਦੇ ਇਲਾਕਿਆਂ ਤੋਂ ਸਿਲੰਡਰਾਂ ਦੇ ਟੁਕੜੇ ਇਕੱਠੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਜ਼ਖ਼ਮੀ ਟਰੱਕ ਡਰਾਈਵਰ ਅਤੇ ਕੰਡਕਟਰ ਦਾ ਦੇਵਲੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਸਿਲੰਡਰਾਂ ਨਾਲ ਭਰਿਆ ਇਹ ਟਰੱਕ ਨਸੀਰਾਬਾਦ ਤੋਂ ਕੋਟਾ ਦੇ ਭਵਾਨੀਮੰਡੀ ਵੱਲ ਜਾ ਰਿਹਾ ਸੀ।


ਇਸ ਹਾਦਸੇ ਤੋਂ ਬਾਅਦ ਅੱਗ ਇੰਨੀ ਭਿਆਨਕ ਸੀ ਕਿ 5-7 ਕਿਲੋਮੀਟਰ ਦੀ ਦੂਰੀ ਤਕ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ। ਹਨੂੰਮਾਨਨਗਰ ਥਾਣਾ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਪਰ ਲਗਾਤਾਰ ਸਿਲੰਡਰ ਫਟਣ ਕਾਰਨ ਕੋਈ ਵੀ ਟਰੱਕ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਹਾਦਸੇ ਮਗਰੋਂ ਹਾਈਵੇਅ 'ਤੇ ਲੰਬਾ ਜਾਮ ਲੱਗ ਗਿਆ। ਹਾਈਵੇਅ 15 ਘੰਟੇ ਬਾਅਦ ਚਾਲੂ ਹੋਇਆ।


ਇਹ ਵੀ ਪੜ੍ਹੋ: ਵਿਧਾਇਕ ਨੇ ਮੋਦੀ ਦੇ ਪੈਰਾਂ ਨੂੰ ਹੱਥ ਲਾਉਣ ਦੀ ਕੀਤੀ ਕੋਸ਼ਿਸ਼ ਤਾਂ ਅੱਗਿਓਂ ਵਾਪਰਿਆਂ ਇਹ ਭਾਣਾ, ਵੇਖ ਲੋਕਾਂ ਦੇ ਉੱਡ ਗਏ ਹੋਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904