ਪੱਛਮੀ ਬੰਗਾਲ 'ਚ ਬੀਜੇਪੀ ਲਈ ਦੋਹਾਈ ਦਾ ਅੰਕੜਾ ਹਾਸਲ ਕਰਨਾ ਵੀ ਔਖਾ, ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ
ਏਬੀਪੀ ਸਾਂਝਾ | 21 Dec 2020 11:59 AM (IST)
ਬੀਜੇਪੀ ਦਾਅਵੇ ਕਰ ਰਹੀ ਹੈ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜ਼ੀ ਦਾ ਕਿਲ੍ਹਾ ਹਿਲਾ ਦਿੱਤਾ ਹੈ। ਹੁਣ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਜਪਾ ਪੱਛਮੀ ਬੰਗਾਲ ਵਿੱਚ ਦਹਾਈ ਦਾ ਅੰਕੜਾ ਵੀ ਨਹੀਂ ਛੋਹ ਸਕੇਗੀ।
ਕੋਲਕਾਤਾ: ਬੀਜੇਪੀ ਦਾਅਵੇ ਕਰ ਰਹੀ ਹੈ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜ਼ੀ ਦਾ ਕਿਲ੍ਹਾ ਹਿਲਾ ਦਿੱਤਾ ਹੈ। ਹੁਣ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਜਪਾ ਪੱਛਮੀ ਬੰਗਾਲ ਵਿੱਚ ਦਹਾਈ ਦਾ ਅੰਕੜਾ ਵੀ ਨਹੀਂ ਛੋਹ ਸਕੇਗੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ, ਤਾਂ ਉਹ ਇਹ ਖੇਤਰ ਹੀ ਛੱਡ ਜਾਣਗੇ। ਪ੍ਰਸ਼ਾਂਤ ਕਿਸ਼ੋਰ ਦੇ ਦਾਅਵੇ ਮਗਰੋਂ ਸਿਆਸਤ ਮੁੜ ਗਰਮਾ ਗਈ ਹੈ। ਕਿਸ਼ੋਰ ਨੇ ਇਹ ਵੀ ਕਿਹਾ ਹੈ ਕਿ ਇਹ ਸਭ ਮੀਡੀਆ ਵੱਲੋਂ ਬਣਾਇਆ ਭਰਮ ਹੈ। ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਹੈ। ਯਾਦ ਰਹੇ ਪੱਛਮੀ ਬੰਗਾਲ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਆਗੂ ਲਗਾਤਾਰ ਪਾਰਟੀ ਦਾ ਸਾਥ ਛੱਡ ਕੇ ਹੋਰਨਾਂ ਪਾਰਟੀਆਂ ’ਚ ਜਾ ਰਹੇ ਹਨ। ਪਾਰਟੀ ਅੰਦਰ ਬਾਗ਼ੀ ਸੁਰਾਂ ਨਿੱਤ ਵਧ ਰਹੀਆਂ ਹਨ। ਇਹ ਵੀ ਰਿਪੋਰਟਾਂ ਹਨ ਕਿ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ਼ ਪੀਕੇ ਤੋਂ ਨਾਰਾਜ਼ ਹਨ। ਮਮਤਾ ਬੈਨਰਜੀ ਨੇ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਦੇ ਹਾਲਾਤ ਸੰਭਾਲਣ ਦੇ ਮੁੱਦੇ ਉੱਤੇ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਇੱਕ ਤਰ੍ਹਾਂ ਦਾ ‘ਅਲਟੀਮੇਟਮ’ ਦਿੰਦਿਆਂ ਕਿਹਾ ਹੈ ਕਿ ਜੇ ਪਾਰਟੀ ਅੰਦਰ ਬਾਗ਼ੀ ਸੁਰਾਂ ਮੱਠੀਆਂ ਨਾ ਪਈਆਂ, ਤਾਂ ਉਨ੍ਹਾਂ ਨੂੰ ਆਖ਼ਰੀ ਫ਼ੈਸਲਾ ਲੈਣਾ ਹੋਵੇਗਾ। ਦਰਅਸਲ ਸੁਵੇਂਦੂ ਅਧਿਕਾਰੀ ਸਮੇਤ ਕਈ ਆਗੂਆਂ ਦੇ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਅੰਦਰ ਪਈਆਂ ਤਰੇੜਾਂ ਨੂੰ ਪੂਰਨ ਲਈ ਖ਼ੁਦ ਮਮਤਾ ਬੈਨਰਜੀ ਨੂੰ ਮੈਦਾਨ ’ਚ ਉੱਤਰਨਾ ਪੈ ਰਿਹਾ ਹੈ। ਨਾਰਾਜ਼ ਆਗੂਆਂ ਦਾ ਕਹਿਣਾ ਹੈ ਕਿ ਪੀਕੇ ਤੇ ਉਨ੍ਹਾਂ ਦੀ ਕੰਪਨੀ ‘ਆਈਪੈਕ’ ਹੁਣ ਪਾਰਟੀ ਨੂੰ ਜਨਤਾ ਦੇ ਹਿਸਾਬ ਨਾਲ ਨਹੀਂ, ਸਗੋਂ ਕਾਰਪੋਰੇਟ ਅੰਦਾਜ਼ ਨਾਲ ਚਲਾਉਣਾ ਚਾਹੁੰਦੇ ਹਨ ਇਹ ਬੰਗਾਲ ਦੇ ਸਿਆਸੀ ਸੁਭਾਅ ਦੇ ਅਨੁਕੂਲ ਨਹੀਂ।