ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਬਾਰੇ FIR ਦਰਜ ਕੀਤੀ ਹੈ। ਇਸ ਵਿੱਚ 37 ਕਿਸਾਨ ਨੇਤਾਵਾਂ ਦੇ ਨਾਂ ਹਨ। ਧਰਨੇ ਵਿੱਚ ਸ਼ਾਮਲ ਲਗਪਗ ਸਾਰੇ ਨੇਤਾਵਾਂ ਦੇ ਨਾਂ ਇਸ ਵਿੱਚ ਸ਼ਾਮਲ ਹਨ। ਸਮਯਪੁਰੀ ਬਾਦਲੀ ਦੀ FIR ਨੰਬਰ 39 ਵਿੱਚ ਨਰਮਦਾ ਬਚਾਓ ਅੰਦੋਲਨ ਦੀ ਮੇਧਾ ਪਾਟਕਰ ਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦਾ ਨਾਂ ਵੀ ਸ਼ਾਮਲ ਹੈ।


ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਸਭਾ ਡਕੌਦਾ ਦੇ ਬੂਟਾ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ, ਸੁਰਜੀਤ ਸਿੰਘ ਫੂਲ, ਜੋਗਿੰਦਰ ਸਿੰਘ ਹਰਮੀਤ ਸਿੰਘ ਕਾਦੀਆਂ, ਬਲਵੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਸਾਹਨੀ, ਡਾ. ਦਰਸ਼ਨ ਪਾਲ, ਭੋਗ ਸਿੰਘ ਮਾਨਸਾ, ਬਲਵਿੰਦਰ ਸਿੰਘ ਓਲਕ, ਸਤਨਾਮ ਸਿੰਘ ਭੇੜੂ, ਬੂਟਾ ਸਿੰਘ ਸ਼ਾਦੀਪੁਰ, ਬਲਦੇਵ ਸਿੰਘ ਸਿਰਸਾ, ਜਗਬੀਰ ਸਿੰਘ ਤਾਦਾ, ਮੁਕੇਸ਼ ਚੰਦਰ, ਸੁਖਪਾਲ ਸਿੰਘ ਦਫ਼ਰ, ਹਰਪਾਲ ਸਾਂਗਾ, ਕ੍ਰਿਪਾਲ ਸਿੰਘ ਨਟੂਵਾਲਾ, ਰਾਕੇਸ਼ ਟਿਕਟ, ਕਵਿਤਾ, ਰਿਸ਼ੀ ਪਾਲ ਅੰਬਵਤਾ, ਵੀ ਐਮ ਸਿੰਘ ਤੇ ਪ੍ਰੇਮ ਸਿੰਘ ਗਹਿਲੋਤ ਦੇ ਨਾਂ ਸ਼ਾਮਲ ਹਨ।

ਦਿੱਲੀ ਪੁਲਿਸ ਦੀ ਇਸ ਐਫਆਈਆਰ ਵਿੱਚ ਕੁੱਲ 13 ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ 'ਚ ਅਪਰਾਧਕ ਸਾਜਿਸ਼, ਲੁੱਟ, ਲੁੱਟ ਦੌਰਾਨ ਜਾਨਲੇਵਾ ਹਥਿਆਰ ਦੀ ਵਰਤੋਂ ਤੇ ਕਤਲ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ।

ਦੱਸ ਦੇਈਏ ਕਿ ਮੰਗਲਵਾਰ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਝੜਪ ਵਿੱਚ ਦਿੱਲੀ ਪੁਲਿਸ ਦੇ 300 ਤੋਂ ਵੱਧ ਪੁਲਿਸਕਰਮੀ ਜ਼ਖਮੀ ਹੋ ਗਏ। ਐਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੇਤਰ ਵਿੱਚ 600 ਟਰੈਕਟਰਾਂ ਰਾਹੀਂ 10 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਦਾਖਲ ਹੋਣ ਤੋਂ ਬਾਅਦ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਤੇ ਲੋਹੇ ਦੀਆਂ 70 ਬੈਰੀਕੇਟ ਤੋੜੀਆਂ ਗਈਆਂ। ਐਫਆਈਆਰ ਮੁਤਾਬਕ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਤੇ ਡੀਟੀਸੀ ਬੱਸਾਂ ਨੂੰ ਆਈਟੀਓ ਵਿੱਚ ਟਰੈਕਟਰਾਂ ਨਾਲ ਟੱਕਰ ਮਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋਅਭੈ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਤਾ ਅਸਤੀਫ਼ਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904