ਨਵੀਂ ਦਿੱਲੀ: ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੇ ਦਾ ਨਾਂ ਜੁਗਰਾਜ ਸਿੰਘ ਹੈ। ਉਹ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ ਝੰਡਾ ਲਹਿਰਾਉਣ ਵਾਲੇ ਦੀ ਪਛਾਣ ਦੱਸੀ ਹੈ।


ਪੁਲਿਸ ਮੁਤਾਬਕ ਉਸ ਦਾ ਨਾਂ ਜੁਗਰਾਜ ਸਿੰਘ ਹੈ। ਜੁਗਰਾਜ ਦਾ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਨ੍ਹਾਂ ਦੇ ਬੇਟੇ ਨੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਹੈ। ਪਰਿਵਾਰ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਖੁਸ਼ੀ ਜਤਾ ਰਹੇ ਹਨ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਏਬੀਪੀ ਸਾਂਝਾ ਨਹੀਂ ਕਰਦਾ।


ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਪੁਲਿਸ ਦੀ ਇਜਾਜ਼ਤ ਨਾਲ ਗਣਤੰਤਰ ਦਿਵਸ ਮੌਕੇ ਟ੍ਰੈਕਟਰ ਰੈਲੀ ਕੱਢੀ। ਕਿਸਾਨਾਂ ਦੀ ਇਸ ਰੈਲੀ 'ਚ ਭੀੜ ਦਾ ਫਾਇਦਾ ਚੁੱਕ ਕੇ ਕੁਝ ਸ਼ਰਾਰਤੀ ਤੱਤ ਇਸ 'ਚ ਦਾਖਲ ਹੋ ਗਏ। ਇਨ੍ਹਾਂ ਨੇ ਪੁਲਿਸ ਵੱਲੋਂ ਤੈਅ ਕੀਤੇ ਰੂਟ ਨੂੰ ਨਹੀਂ ਮੰਨਿਆ ਤੇ ਰੈਲੀ ਨੂੰ ਦਿੱਲੀ ਵੱਲ ਮੋੜ ਦਿੱਤਾ। ਰੈਲੀ ਅਕਸ਼ਰਧਾਮ 'ਤੇ ਆਈਟੀਓ ਦੇ ਰਾਹੀਂ ਹੁੰਦਿਆਂ ਲਾਲ ਕਿਲ੍ਹੇ ਤਕ ਪਹੁੰਚ ਗਈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ