ਜੈਪੁਰ: ਰਾਜਸਥਾਨ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਜਿਹੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀਆਂ ਦੇ ਦਫ਼ਤਰ ਤੇ ਘਰ 'ਚ ਸੋਮਵਾਰ ਇਨਕਮ ਟੈਕਸ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਹੈ। ਰਾਜਸਥਾਨ ਤੋਂ ਲੈ ਕੇ ਮੁੰਬਈ ਤਕ 22 ਟਿਕਾਣਿਆਂ 'ਤੇ ਇਕੋ ਵੇਲੇ ਛਾਪੇਮਾਰੀ ਚੱਲ ਰਹੀ ਹੈ। ਅਸ਼ੋਕ ਗਹਿਲੋਤ ਦੇ ਕਰੀਬੀ ਵਿਧਾਇਕ ਧਰਮੇਂਦਰ ਰਾਠੌੜ ਤੇ ਰਾਜੀਵ ਅਰੋੜਾ ਤੇ ਟੈਕਸ ਚੋਰੀ ਦਾ ਇਲਜ਼ਾਮ ਲਾਇਆ ਗਿਆ ਹੈ।


ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੁਰਜੇਵਾਲਾ ਨੇ ਕਿਹਾ "ਆਖਰ ਬੀਜੇਪੀ ਦੇ ਵਕੀਲ ਮੈਦਾਨ 'ਚ ਆ ਹੀ ਗਏ, ਇਨਕਮ ਟੈਕਸ ਵਿਭਾਗ ਨੇ ਜੈਪੁਰ 'ਚ ਰੇਡ ਸ਼ੁਰੂ ਕਰ ਦਿੱਤੀ। ਈਡੀ ਕਦ ਆਏਗੀ?"


ਰਾਜੀਵ ਅਰੋੜਾ ਇਕ ਵੱਡਾ ਨਾਂ ਹੈ। ਰਾਜੀਵ ਅਰੋੜਾ ਅੰਤਰ ਰਾਸ਼ਟਰੀ ਜਿਊਲਰੀ ਡਿਜ਼ਾਇਨਰ ਹੈ ਤੇ ਕਈ ਬਾਲੀਵੁੱਡ-ਹਾਲੀਵੁੱਡ ਫਿਲਮਾਂ 'ਚ ਉਨ੍ਹਾਂ ਦੀ ਡਿਜ਼ਾਇਨ ਕੀਤੀ ਜਿਊਲਰੀ ਇਸਤੇਮਾਲ ਕੀਤੀ ਜਾ ਚੁੱਕੀ ਹੈ। 'ਅਮਰਪਾਲੀ ਗਰੁੱਪ ਆਫ ਕੰਪਨੀਜ਼' ਦੇ ਨਾਂ ਤੋਂ ਉਨ੍ਹਾਂ ਦਾ ਕਾਰੋਬਾਰ ਹੈ। ਦਿੱਲੀ, ਮੁੰਬਈ ਸਮੇਤ ਕਈ ਸ਼ਹਿਰਾਂ 'ਚ ਉਨ੍ਹਾਂ ਦੇ ਵੱਡੇ-ਵੱਡੇ ਸ਼ੋਅਰੂਮ ਹੈ। ਉਥੇ ਹੀ ਧਰਮੇਂਦਰ ਰਾਠੌੜ ਵੀ ਅਸ਼ੋਕ ਗਹਿਲੋਤ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।