ਮੁਹਾਲੀ: ਆਸਟ੍ਰੇਲੀਆ ਨੇ ਪੰਜ ਵਨਡੇ ਦੀ ਸੀਰੀਜ਼ ਦੇ ਚੌਥੇ ਮੈਚ ‘ਚ ਭਾਰਤ ਨੂੰ 4 ਵਿਕਟਾਂ ਨਾਲ ਮਾਤ ਦਿੱਤੀ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਡਿਸੀਜ਼ਨ ਰਿਵਿਊ ਸਿਸਟਮ (ਡੀਆਰਐਸ) ਪ੍ਰਤੀ ਆਪਣੀ ਨਾਰਾਜ਼ਗੀ ਨੂੰ ਜ਼ਾਹਿਰ ਕੀਤਾ ਹੈ।


ਕੋਹਲੀ ਨੇ ਕਿਹਾ, "ਐਸ਼ਟਨ ਟਰਨਰ ਖਿਲਾਫ ਫੈਸਲਾ ਹੈਰਾਨ ਕਰਨ ਵਾਲਾ ਸੀ। ਇਸ ਸਿਸਟਮ ‘ਤੇ ਹੁਣ ਹਰ ਮੈਚ ਤੋਂ ਬਾਅਦ ਚਰਚਾ ਹੋਣ ਲੱਗ ਗਈ ਹੈ। ਇਸ ਸਿਸਟਮ ‘ਚ ਨਿਰੰਤਰਤਾ ਦੀ ਘਾਟ ਹੈ। ਇਹ ਮੈਚ ਲਈ ਕਾਫੀ ਮਹੱਤਪੂਰਨ ਲਮ੍ਹਾ ਸੀ।"



ਆਸਟ੍ਰੇਲੀਆ ਪਾਰੀ ਦੇ 44ਵੇਂ ਓਵਰ ‘ਚ ਯੁਜਵੇਂਦਰ ਚਾਹਲ ਦੀ ਬੌਲ ‘ਤੇ ਰਿਸ਼ਿਭ ਪੰਤ ਨੇ ਟਰਨਰ ਖਿਲਾਫ ਸਟੰਪ ਦੀ ਅਪੀਲ ਕੀਤੀ। ਫੈਸਲਾ ਥਰਡ ਅੰਪਾਇਰ ਕੋਲ ਗਿਆ। ਰਿਵੀਊ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਸਟੰਪ ‘ਤੇ ਨਹੀਂ ਸੀ, ਸਨੀਕੋਮੀਟਰ ‘ਚ ਵੀ ਬੌਲ ਤੇ ਬੱਲੇ ਦੇ ਟੱਚ ਹੋਣ ਦੀ ਆਵਾਜ਼ ਹੈ ਪਰ ਅੰਪਾਇਰ ਨੇ ਟਰਨਰ ਨੂੰ ਆਊਟ ਨਹੀਂ ਦਿੱਤਾ ਜਿਸ ‘ਤੇ ਸਾਰੀ ਟੀਮ ਹੈਰਾਨ ਹੋ ਗਈ।

ਕੋਹਲੀ ਨੇ ਡੀਆਰਐਸ ਦੇ ਨਾਲ-ਨਾਲ ਪੰਤ ਦੀ ਖ਼ਰਾਬ ਕੀਪਿੰਗ ‘ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਔਸ ਕਾਰਨ ਵੀ ਪ੍ਰੇਸ਼ਾਨੀ ਹੋ ਰਹੀ ਸੀ। ਇਹ ਕੋਈ ਬਹਾਨਾ ਨਹੀਂ ਪਰ ਪੰਜ ਮੌਕੇ ਖੋਹ ਦੇਣਾ ਆਮ ਗੱਲ ਵੀ ਨਹੀਂ ਹੈ। ਅਗਲਾ ਮੈਚ ਅਹਿਮ ਹੈ ਜਿਸ ਦੇ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।