ਨਵੀਂ ਦਿੱਲੀ: ਸਰਕਾਰ ਨੇ ਦਿੱਲੀ-ਮੁੰਬਈ ਅਤੇ ਦਿੱਲੀ ਹਾਵੜਾ ਰਸਤਿਆਂ ‘ਤੇ ਟ੍ਰੇਨ ਦੀ ਰਫ਼ਤਾਰ ਵਧਾਕੇ 160 ਕਿਮੀ ਪ੍ਰਤੀ ਘੰਟਾ ਕਰਨ ਦਾ ਰੇਲਵੇ ਦਾ ਪ੍ਰਸਤਾਵ ਮੰਜ਼ੂਰ ਕਰ ਲਿਆ ਹੈ, ਜਿਸ ਨਾਲ ਸਫ਼ਰ ‘ਚ ਸਾਢੇ ਤਿੰਨ ਤੋਂ ਪੰਜ ਘੰਟੇ ਘੱਟ ਲੱਗਣਗੇ।

ਦਿੱਲੀ ਮੁੰਬਈ ਰਾਹ ‘ਤੇ ਇਸ ਯੋਜਨਾ ‘ਤੇ ਕਰੀਬ 6,806 ਕਰੋੜ ਦਾ ਖ਼ਰਚਾ ਆਵੇਗਾ ਜਦਕਿ ਦੂਜੇ ਰਾਹਾਂ ‘ਤੇ 6,685 ਕਰੋੜ ਰੁਪਏ ਤਕ ਦਾ ਖ਼ਰਚਾ ਆਵੇਗਾ। ਇਹ ਯੋਜਨਾ 2022-23 ਤਕ ਪੂਰੀ ਹੋਵੇਗੀ। ਇਹ ਮੰਤਰਾਲਾ ਦੇ 100 ਦਿਨਾਂ ਦੇ ਏਜੰਡੇ ਦਾ ਹਿੱਸਾ ਹੈ।

ਸੋਮਵਾਰ ਨੂੰ ਮੰਤਰੀਮੰਡਲ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਪਰ ਉਨ੍ਹਾਂ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਸੇ ਬੈਠਕ ‘ਚ ਕਸ਼ਮੀਰ ਦਟ ਫੈਸਲਿਆਂ ‘ਤੇ ਮੰਤਰੀਆਂ ਨਾਲ ਗੱਲ ਕੀਤੀ ਗਈ। ਇੱਕ ਬਿਆਨ ‘ਚ ਕਿਹਾ ਗਿਆ ਕਿ ਇਨ੍ਹਾਂ ਰਾਹਾਂ ‘ਤੇ ਰਫ਼ਤਾਰ ਦੇ ਵਾਧੇ ਨਾਲ ਸੇਵਾ ਅਤੇ ਸੁਰੱਖਿਆ ‘ਚ ਸੁਧਾਰ ਆਵੇਗਾ।