ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅੱਜ ਰਾਸ਼ਟਰਪਤੀ ਭਵਨ ‘ਚ ਹੋਣ ਵਾਲੇ ਇੱਕ ਸਮਾਗਮ ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁਖ ਅਤੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਗੀਤਕਾਰ ਭੁਪੇਨ ਹਜਾਰਿਕਾ ਨੂੰ ਮਰਨ ਤੋਂ ਬਾਅਦ ਭਾਰਤ ਦੇ ਸਨਮਾਨਿਤ ਕੀਤਾ ਜਾਵੇਗਾ। ਭਾਰਤ ਰਤਨ ਸਨਮਾਨ ਦਾ ਐਲਾਨ ਗਣਤੰਤਰ ਦਿਹਾੜੇ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਦੀ ਸ਼ਾਮ ਨੂੰ ਕੀਤਾ ਗਿਆ ਸੀ।
ਕੌਣ ਹਨ ਪ੍ਰਣਬ ਮੁਖਰਜੀ?
ਭਾਰਤ ਦੇ 13ਵੇਂ ਰਾਸ਼ਟਰਪਤੀ ਰਹੇ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵਿੱਤ ਮੰਤਰਾਲਾ ਅਤੇ ਹੋਰ ਆਰਥਿਕ ਮੰਤਰਾਲਾ ‘ਚ ਰਾਸ਼ਟਰੀ ਅਤੇ ਅੰਦਰੂਨੀ ਤੌਰ ‘ਤੇ ਉਨ੍ਹਾਂ ਦੀ ਨੁਮਾਇੰਦਗੀ ਦਾ ਲੋਹਾ ਮਨਵਾਇਆ। ਮੁਖਰਜੀ ਨੂੰ ਕਾਂਗਰਸ ਪਾਰਟੀ ਦਾ ਸੰਕਟਮੋਚਨ ਕਿਹਾ ਜਾਂਦਾ ਸੀ। ਉਹ ਕਾਂਗਰਸ ਦੀ ਤਿੰਨ ਪੀੜੀਆਂ ਦੇ ਮੰਨੇ ਹੋਏ ਨੇਤਾ ਰਹੇ ਹਨ।
ਪ੍ਰਣਬ ਮੁਖਰਜੀ ਨੂੰ ਸਾਲ 2008 ਦੌਰਾਨ ਜਨਤਕ ਮਸਲਿਆਂ ‘ਚ ਉਨ੍ਹਾਂ ਦੇ ਯੌਗਦਾਨ ਦੇ ਲੲੌ ਭਾਰਤ ਦੇ ਦੂਜੇ ਸਰਵੋਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਨਵਾਜਾ ਜਾ ਚੁੱਕਿਆ ਹੈ। ਇੰਨਾ ਹੀ ਨਹੀਂ ਮੁਖਰਜੀ ਨੂੰ ਸਾਲ 1997 ‘ਚ ਵਧੀਆ ਸੰਸਦ ਦਾ ਅਵਾਰਡ ਮਿਲੀਆ ਸੀ। ਨਿਊਯਾਰਕ ਤੋਂ ਛੱਪਣ ਵਾਲੇ ਮੈਗਜ਼ੀਨ, ਯੂਰੋਮਨੀ ਦੇ ਇੱਕ ਸਰਵੇਖਣ ਮੁਤਾਬਕ, ਸਾਲ 1984 ਦੇ ਦੁਨੀਆ ਦੇ ਪੰਜ ਸਭ ਤੋਂ ਉਚੇ ਨੇਤਾਵਾਂ ‘ਚ ਪ੍ਰਣਵ ਮੁਖਰਜੀ ਉਨ੍ਹਾਂ ‘ਚ ਇੱਕ ਸੀ।
ਕੌਣ ਹਨ ਨਾਨਾਜੀ ਦੇਸ਼ਮੁਖ?
ਨਾਨਾਜੀ ਦੇਸ਼ਮੁਖ ਜਨਸੰਘ ਦੇ ਸੰਸਥਾਪਕਾਂ ‘ਚ ਸ਼ਾਮਲ ਸੀ। ਉਹ ਇੱਕ ਸਮਾਜਸੇਵੀ ਸੀ। 1977 ‘ਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਮੋਰਾਰਜੀ-ਮੰਤਰੀਮੰਡਲ ‘ਚ ਸ਼ਾਮਲ ਕੀਤਾ ਗਿਆ ਸੀ। ਅੱਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਨੂੰ ਰਾਜਸਭਾ ਦਾ ਮੈਂਬਰ ਐਲਾਨਿਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਿੱਖਿਆ, ਸਿਹਤ ਅਤੇ ਪੈਂਡੁ ਖੇਤਰ ‘ਚ ਕੰਮਾਂ ਲਈ ਨਾਨਾਜੀ ਨੂੰ ਪਦਮ ਵਿਭੂਸ਼ਣ ਨਾਲ 1999 ‘ਚ ਸਨਮਾਨਿਤ ਕੀਤਾ ਸੀ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਣੇ ਅੱਜ ਕਈਆਂ ਨੂੰ ਮਿਲੇਗਾ ਭਾਰਤ ਰਤਨ ਸਨਮਾਨ
ਏਬੀਪੀ ਸਾਂਝਾ
Updated at:
08 Aug 2019 10:11 AM (IST)
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅੱਜ ਰਾਸ਼ਟਰਪਤੀ ਭਵਨ ‘ਚ ਹੋਣ ਵਾਲੇ ਇੱਕ ਸਮਾਗਮ ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁਖ ਅਤੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਗੀਤਕਾਰ ਭੁਪੇਨ ਹਜਾਰਿਕਾ ਨੂੰ ਮਰਨ ਤੋਂ ਬਾਅਦ ਭਾਰਤ ਦੇ ਸਨਮਾਨਿਤ ਕੀਤਾ ਜਾਵੇਗਾ।
- - - - - - - - - Advertisement - - - - - - - - -