WTC Final 3rd Day: ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਟੀਮ ਇੰਡੀਆ ਦੀ ਪਹਿਲੀ ਪਾਰੀ 296 ਦੌੜਾਂ 'ਤੇ ਸਿਮਟ ਗਈ ਹੈ। ਟਾਸ ਹਾਰਨ ਤੋਂ ਬਾਅਦ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 469 ਦੌੜਾਂ ਬਣਾਈਆਂ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਕੰਗਾਰੂਆਂ ਨੂੰ 173 ਦੌੜਾਂ ਦੀ ਬੜ੍ਹਤ ਮਿਲੀ। ਭਾਰਤ ਲਈ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 89 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ਼ਾਰਦੁਲ ਠਾਕੁਰ ਨੇ 50 ਦੌੜਾਂ ਦਾ ਅੰਕੜਾ ਪਾਰ ਕੀਤਾ। ਜਦਕਿ ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮਿਚੇਲ ਸਟਾਰਕ, ਸਕਾਟ ਬੌਲੈਂਡ ਅਤੇ ਕੈਮਰੂਨ ਗ੍ਰੀਨ ਨੂੰ 2-2 ਨਾਲ ਸਫਲਤਾ ਮਿਲੀ। ਨਾਥਨ ਲਿਓਨ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ।


ਟੀਮ ਇੰਡੀਆ ਦੇ ਬੱਲੇਬਾਜ਼ਾਂ ਦਾ ਫਲਾਪ ਸ਼ੋਅ


ਆਸਟ੍ਰੇਲੀਆ ਦੇ ਪਹਿਲੀ ਪਾਰੀ 'ਚ 469 ਦੌੜਾਂ ਦੇ ਜਵਾਬ 'ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਭਾਰਤ ਦੇ ਸਿਰਫ਼ 2 ਬੱਲੇਬਾਜ਼ ਹੀ 50 ਦੌੜਾਂ ਦਾ ਅੰਕੜਾ ਪਾਰ ਕਰ ਸਕੇ। ਅਜਿੰਕਿਆ ਰਹਾਣੇ ਅਤੇ ਸ਼ਾਰਦੁਲ ਠਾਕੁਰ ਨੇ ਅਰਧ ਸੈਂਕੜੇ ਲਗਾਏ। ਜਦਕਿ ਰਵਿੰਦਰ ਜਡੇਜਾ ਨੇ 48 ਦੌੜਾਂ ਦਾ ਯੋਗਦਾਨ ਪਾਇਆ।


ਅਜਿੰਕਿਆ ਰਹਾਣੇ ਅਤੇ ਸ਼ਾਰਦੁਲ ਠਾਕੁਰ ਨੇ ਟੀਮ ਇੰਡੀਆ ਨੂੰ ਮੁਸੀਬਤ 'ਚੋਂ ਬਾਹਰ ਕੱਢਿਆ


ਭਾਰਤੀ ਟੀਮ ਨੂੰ 152 ਦੌੜਾਂ ਦੇ ਸਕੋਰ 'ਤੇ ਕੇਐਸ ਭਰਤ ਦੇ ਰੂਪ 'ਚ ਛੇਵਾਂ ਝਟਕਾ ਲੱਗਿਆ। ਜਦੋਂ ਕੇਐਸ ਭਰਤ ਪੈਵੇਲੀਅਨ ਪਰਤੇ ਤਾਂ ਉਸ ਵੇਲੇ ਟੀਮ ਇੰਡੀਆ ਨੂੰ ਫਾਲੋਆਨ ਤੋਂ ਬਚਣ ਲਈ 118 ਦੌੜਾਂ ਬਣਾਉਣੀਆਂ ਪਈਆਂ। ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਅਜਿੰਕਿਆ ਰਹਾਣੇ ਅਤੇ ਸ਼ਾਰਦੁਲ ਠਾਕੁਰ 'ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਨਿਰਾਸ਼ ਨਹੀਂ ਕੀਤਾ। ਅਜਿੰਕਿਆ ਰਹਾਣੇ ਅਤੇ ਸ਼ਾਰਦੁਲ ਠਾਕੁਰ ਵਿਚਾਲੇ ਸੱਤਵੀਂ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਹੋਈ।


ਇਹ ਵੀ ਪੜ੍ਹੋ: Harpreet Brar: IPL ਸਟਾਰ ਹਰਪ੍ਰੀਤ ਬਰਾੜ ਨੇ ਕਰਵਾਈ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ


ਕੰਗਾਰੂ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ


ਆਸਟਰੇਲੀਆ ਲਈ ਕਪਤਾਨ ਪੈਟ ਕਮਿੰਸ ਸਭ ਤੋਂ ਸਫਲ ਗੇਂਦਬਾਜ਼ ਰਹੇ। ਪੈਟ ਕਮਿੰਸ ਨੇ 20 ਓਵਰਾਂ ਵਿੱਚ 83 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਜਦਕਿ ਮਿਸ਼ੇਲ ਸਟਾਰਕ, ਸਕਾਟ ਬਾਊਲੈਂਡ ਅਤੇ ਕੈਮਰਨ ਗ੍ਰੀਨ ਨੂੰ 2-2 ਸਫਲਤਾ ਮਿਲੀ। ਇਸ ਤੋਂ ਇਲਾਵਾ ਆਫ ਸਪਿਨਰ ਨਾਥਨ ਲਿਓਨ ਨੇ ਰਵਿੰਦਰ ਜਡੇਜਾ ਨੂੰ ਆਊਟ ਕੀਤਾ।


ਕੰਗਾਰੂਆਂ ਨੇ ਪਹਿਲੀ ਪਾਰੀ ਵਿੱਚ ਬਣਾਈਆਂ 469 ਦੌੜਾਂ


ਜ਼ਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੰਗਾਰੂ ਟੀਮ 76 ਦੌੜਾਂ 'ਤੇ 3 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਇਸ ਤੋਂ ਬਾਅਦ ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਨੇ 285 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਲ 'ਚੋਂ ਬਾਹਰ ਕੱਢ ਲਿਆ ਸੀ। ਟ੍ਰੈਵਿਸ ਹੈੱਡ 174 ਗੇਂਦਾਂ 'ਤੇ 163 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ ਆਪਣੀ ਪਾਰੀ 'ਚ 25 ਚੌਕੇ ਅਤੇ 1 ਛੱਕਾ ਲਗਾਇਆ। ਜਦਕਿ ਸਟੀਵ ਸਮਿਥ ਨੇ 268 ਗੇਂਦਾਂ 'ਤੇ 121 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


ਇਹ ਵੀ ਪੜ੍ਹੋ: ICC ਨੇ PCB ਨੂੰ ਦਿੱਤਾ ਵੱਡਾ ਝਟਕਾ, ਪਾਕਿਸਤਾਨ ਨੇ ਗਵਾਈ ਚੈਂਪੀਅਨਜ਼ ਟਰਾਫੀ ਤੇ ਟੀ20 ਵਰਲਡ ਕੱਪ ਦੀ ਮੇਜ਼ਬਾਨੀ!