ਨਵੀਂ ਦਿੱਲੀ: ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਲਈ ਟੀਮ ਵਿੱਚ ਵਿਕਟਕੀਪਰ ਵਜੋਂ ਰਿਧੀਮਾਨ ਸਾਹਾ ਨੂੰ ਸ਼ਾਮਲ ਕੀਤਾ ਗਿਆ ਹੈ। ਸਾਹਾ ਨੇ ਰਿਸ਼ਭ ਪੰਤ ਦੀ ਥਾਂ ਲਈ ਹੈ। ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ।


34 ਸਾਲਾ ਸਾਹਾ ਸੱਟ ਦੀ ਵਜ੍ਹਾ ਕਰਕੇ ਲੰਮੇ ਸਮੇਂ ਤੋਂ ਟੀਮ ਤੋਂ ਬਾਹਰ ਸੀ ਤੇ ਅਗਸਤ ਵਿੱਚ ਵੈਸਟਇੰਡੀਜ਼ ਵਿੱਚ ਦੋ ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਟੀਮ ਵਿੱਚ ਵਾਪਸੀ ਕੀਤੀ ਸੀ। ਹਾਲਾਂਕਿ, ਉਹ ਉੱਥੇ ਉਸ ਨੂੰ ਖੇਡਣ ਲਈ ਨਹੀਂ ਮਿਲਿਆ ਤੇ ਦੋਵਾਂ ਮੈਚਾਂ ਵਿੱਚ ਪੰਤ ਨੂੰ ਜਗ੍ਹਾ ਮਿਲੀ ਸੀ। ਸਾਹਾ ਆਖਰੀ ਵਾਰ ਜਨਵਰੀ, 2018 ਵਿੱਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਭਾਰਤੀ ਟੀਮ ਲਈ ਕੇਪਟਾਊਨ ਟੈਸਟ ਵਿੱਚ ਮੈਦਾਨ 'ਤੇ ਉਤਰਿਆ ਸੀ।




ਤਿਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਵਿੱਚ 2 ਅਕਤੂਬਰ ਤੋਂ ਖੇਡਿਆ ਜਾਏਗਾ। ਖਿਡਾਰੀਆਂ ਦੇ ਨਾਂ ਇਸ ਤਰ੍ਹਾਂ ਹਨ-


ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (VC), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਆਰ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (WK), ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ