ਨਵੀਂ ਦਿੱਲੀ: ਦੇਸ਼ ‘ਚ ਅੱਜ ਯਾਨੀ ਇੱਕ ਅਕਤੂਬਰ ਤੋਂ ਕੁਝ ਨਿਯਮਾਂ ‘ਚ ਬਦਲਾਅ ਹੋ ਰਹੇ ਹਨ। ਇਨ੍ਹਾਂ ਨਿਯਮਾਂ ਦੇ ਬਦਲਣ ਦਾ ਸਿੱਧਾ ਅਸਰ ਤੁਹਾਡੇ ‘ਤੇ ਵੀ ਹੋਵੇਗਾ। ਦੱਸ ਦਈਏ ਕਿ ਅੱਜ ਤੋਂ ਡ੍ਰਾਈਵਿੰਗ ਲਾਈਸੈਂਸ ਬਣਵਾਉਣ ਦਾ ਨਿਯਮ ਬਦਲ ਜਾਵੇਗਾ ਤੇ ਤੁਹਾਨੂੰ ਆਪਣਾ ਪੁਰਾਣਾ ਲਾਈਸੈਂਸ ਅਪਡੇਟ ਕਰਨਾ ਹੋਵੇਗਾ। ਇਸ ਪ੍ਰਕ੍ਰਿਆ ਪੂਰੀ ਤਰ੍ਹਾਂ ਆਨ-ਲਾਈਨ ਹੋਵੇਗੀ।
ਬਦਲੇ ਨਿਯਮ ਮੁਤਾਬਕ ਡ੍ਰਾਈਵਿੰਗ ਲਾਈਸੇਂਸ (ਡੀਐਲ) ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰੰਗ ਵੀ ਇੱਕ ਹੋ ਜਾਵੇਗਾ। ਇਸ ਦੇ ਨਾਲ ਹੀ ਡੀਐਲ ਤੇ ਆਰਸੀ ‘ਤੇ ਕਿਊਆਰ ਕੋਡ ਵੀ ਦਿੱਤਾ ਜਾਵੇਗਾ। ਇਸ ਨਾਲ ਕੋਈ ਵੀ ਆਪਣਾ ਪੁਰਾਣਾ ਰਿਕਾਰਡ ਲੁਕਾ ਨਹੀਂ ਪਾਵੇਗਾ। ਕਿਊਆਰ ਕੋਡ ਨੂੰ ਰੀਡ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਹੈਂਡੀ ਟ੍ਰੈਕਿੰਗ ਡਿਵਾਈਸ ਦਿੱਤੀ ਜਾਵੇਗੀ।
ਇਨ੍ਹਾਂ ਨਵੇਂ ਬਦਲਾਵਾਂ ਕਰਕੇ ਸਰਕਾਰ ਹੁਣ ਤੋਂ ਵਾਹਨਾਂ ਤੇ ਡ੍ਰਾਈਵਰਾਂ ਦਾ ਆਨਲਾਈਨ ਡਾਟਾਬੇਸ ਵੀ ਤਿਆਰ ਕਰ ਸਕੇਗੀ। ਹੁਣ ਤਕ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵੱਖ-ਵੱਖ ਡ੍ਰਾਈਵਿੰਗ ਲਾਈਸੈਂਸ ਹੁੰਦਾ ਹੈ ਪਰ ਹੁਣ ਤੋਂ ਪੂਰੇ ਦੇਸ਼ ‘ਚ ਇੱਕ ਜਿਹਾ ਡੀਐਲ ਹੋਵੇਗਾ।
ਅੱਜ ਤੋਂ ਡ੍ਰਾਈਵਿੰਗ ਲਾਈਸੈਂਸ ਤੇ ਆਰਸੀ ਲਈ ਪੂਰੇ ਦੇਸ਼ 'ਚ ਬਦਲੇ ਨਿਯਮ
ਏਬੀਪੀ ਸਾਂਝਾ
Updated at:
01 Oct 2019 11:58 AM (IST)
ਅੱਜ ਤੋਂ ਡ੍ਰਾਈਵਿੰਗ ਲਾਈਸੈਂਸ ਬਣਵਾਉਣ ਦਾ ਨਿਯਮ ਬਦਲ ਜਾਵੇਗਾ ਤੇ ਤੁਹਾਨੂੰ ਆਪਣਾ ਪੁਰਾਣਾ ਲਾਈਸੈਂਸ ਅਪਡੇਟ ਕਰਨਾ ਹੋਵੇਗਾ। ਇਸ ਪ੍ਰਕ੍ਰਿਆ ਪੂਰੀ ਤਰ੍ਹਾਂ ਆਨ-ਲਾਈਨ ਹੋਵੇਗੀ।
- - - - - - - - - Advertisement - - - - - - - - -