Independence Day 2021: ਅੱਜ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਦੌਰਾਨ ਓਲੰਪਿਕ ਗੇਮਸ 'ਚੋਂ ਗੋਲਡ ਮੈਡਲ ਜਿੱਤ ਵਾਲੇ ਨੀਰਜ ਚੋਪੜਾ ਸਮੇਤ 32 ਖਿਡਾਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਦਰਸ਼ਕਾਂ ਚ ਕੋਵਿਡ-ਵਾਰਿਅਰਸ ਲਈ ਵੱਖਰਾ ਐਨਕਲੋਜ਼ਰ ਬਣਾਇਆ ਗਿਆ ਹੈ। ਪਹਿਲੀ ਵਾਰ ਹਵਾਈ ਫੌਜ ਦੇ ਜਹਾਜ਼ ਇਸ ਦੌਰਾਨ ਫੁੱਲਾਂ ਦੀ ਵਰਖਾ ਕਰਨਗੇ।


ਸਵੇਰੇ 7 ਵੱਜ ਕੇ 18 ਮਿੰਟ 'ਤੇ ਨਰੇਂਦਰ ਮੋਦੀ ਲਾਲ ਕਿਲ੍ਹੇ ਲਾਹੌਰੀ ਗੇਟ 'ਤੇ ਪਹੁੰਚਣਗੇ। ਇਸ ਤੋਂ ਪਹਿਲਾਂ ਉਹ ਰਾਜਘਾਟ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਚੜਾਉਣਗੇ। ਲਾਲ ਕਿਲ੍ਹੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੇ ਭੱਟ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਅਜੇ ਕੁਮਾਰ ਤੇ ਫੌਜ ਦੇ ਤਿੰਨਾਂ ਅਂਗਾਂ ਦੇ ਮੁਖੀ ਹੋਣਗੇ।


ਰੱਖਿਆ ਮੰਤਰੀ ਪ੍ਰਧਾਨ ਮੰਤਰੀ ਨੂੰ ਦਿੱਲੀ ਏਰੀਆ ਦੇ ਜੀਓਸੀ, ਲੈਫਟੀਨੈਂਟ ਜਨਰਲ ਵਿਜੇ ਕੁਮਾਰ ਨਾਲ ਮੁਖ਼ਾਤਿਬ ਕਰਨਗੇ। ਉਸ ਤੋਂ ਬਾਅਦ ਪੀਐਮ ਲਾਲ ਕਿਲ੍ਹੇ 'ਤੇ ਤਿੰਨਾਂ ਫੌਜਾਂ ਦੀ ਟੁਕੜੀਆਂ ਤੋਂ ਸਲਾਮੀ ਲੈਣਗੇ। ਇਸ ਦੌਰਾਨ ਦਿੱਲੀ ਪੁਲਿਸ ਦੀ ਇਕ ਸਲਾਮੀ ਟੁਕੜੀ ਵੀ ਉੱਥੇ ਮੌਜੂਦ ਰਹੇਗੀ। ਇਨ੍ਹਾਂ ਟੁਕੜੀਆਂ 'ਚ 20-20 ਫੌਜੀ ਤੇ ਪੁਲਿਸ ਕਰਮੀ ਮੌਜੂਦ ਰਹਿਣਗੇ।


ਸੁਰੱਖਿਆ ਬਲਾਂ ਦੀ ਸਲਾਮੀ ਤੋਂ ਬਾਅਦ ਜੀਓਸੀ ਪੀਐਮ ਮੋਦੀ ਨੂੰ ਲਾਲ ਕਿਲ੍ਹੇ ਦੇ ਪ੍ਰਾਚੀਰ 'ਚ ਲਿਆਉਣਗੇ। ਉੱਥੇ ਪੀਐਮ ਨੂੰ ਤਿਰੰਗਾ ਫਹਿਰਾਉਣ 'ਚ ਜਲ ਸੈਨਾ ਦੀ ਲੈਫਟੀਨੈੱਟ ਕਮਾਂਡਰ ਪੀ.ਪ੍ਰਿਯਮਬਦਾ ਸਾਹੂ ਕਰੇਗੀ। ਝੰਡਾ ਲਹਿਰਾਏ ਜਾਣ ਦੇ ਨਾਲ ਹੀ ਰਾਸ਼ਟਰਗਾਣ ਦੀ ਧੁਨ ਵੱਜੇਗੀ। ਰਾਸ਼ਟਰਗਾਣ ਦੀ ਧੁਨ ਇੰਟਰ-ਸਰਵਿਸ ਬੈਂਡ ਵੱਲੋਂ ਦਿੱਤੀ ਜਾਵੇਗੀ। ਜਿਸ ਦੀ ਕਮਾਨ ਐਮਸੀਪੀਓ ਵਿੰਸੇਟ ਜੌਨਸਨਕੇ ਕੋਲ ਹੋਵੇਗੀ।


ਝੰਢਾ ਫਹਿਰਾਏ ਜਾਣ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਦੋ ਮੀ-17 ਹੈਲੀਕੌਪਟਰ ਫੁੱਲਾਂ ਦੀ ਵਰਖਾ ਕਰਨਗੇ। ਇਨ੍ਹਾਂ ਹੈਲੀਕੌਪਟਰਸ ਦੇ ਪਾਇਲਟ ਵਿੰਗ ਕਮਾਂਡਰ ਬਲਦੇਵ ਸਿੰਘ ਬਿਸ਼ਟ ਤੇ ਵਿੰਗ ਕਮਾਂਡਰ ਨਿਖਿਲ ਮੇਹਰੋਤ੍ਰਾ ਹੈ। ਫੁੱਲਾਂ ਦੀ ਵਰਖਾ ਤੋਂ ਬਾਅਦ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਐਨਸੀਸੀ ਦੇ ਕਰੀਬ 500 ਕੈਡੇਟਸ ਰਾਸ਼ਟਰਗਾਣ ਗਾਉਣਗੇ। ਇਸ ਦੇ ਨਾਲ ਹੀ ਲਾਲ ਕਿਲ੍ਹੇ 'ਤੇ ਸਮਾਗਮ ਸੰਪੰਨ ਹੋ ਜਾਵੇਗਾ।


ਰਾਸ਼ਟਰਪਤੀ ਦਾ 'ਐਟ ਹੋਮ' ਅੱਜ


ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਚਐਟ ਹੋਮ ਰਿਸੈਪਸ਼ਨ ਦਾ ਆਯੋਦਨ ਕਰਨਗੇ। ਆਯੋਜਨ 'ਚ ਰਾਸ਼ਟਰਪਤੀ ਤੋਂ ਇਲਾਵਾ ਪੀਐਮ ਮੋਦੀ, ਉਪ ਰਾਸ਼ਟਰਪਤੀ ਐਮ ਵੈਂਕੇਇਆ ਨਾਇਡੂ, ਸਰਕਾਰ ਦੇ ਹੋਰ ਮੰਤਰੀਆਂ ਸਮੇਤ ਕੋਰੋਨਾ ਪ੍ਰੋਟੋਕੋਲ ਦੇਖਦਿਆਂ ਪਿਛਲੇ ਸਾਲ ਵਾਂਗ ਕਰੀਬ 200 ਲੋਕਾਂ ਨੂੰ ਨਿਓਤਾ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਹੋਵੇਗਾ।


ਆਜ਼ਾਦੀ ਦਿਹਾੜੇ ਨੂੰ 'ਕਿਸਾਨ ਮਜਦੂਰ ਆਜ਼ਾਦੀ ਸੰਗਰਾਮ ਦਿਹਾੜੇ' ਵਜੋਂ ਮਨਾਉਣਗੇ ਕਿਸਾਨ


ਕੇਂਦਰ ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ 'ਕਿਸਾਨ ਮਜਦੂਰ ਆਜ਼ਾਦੀ ਸੰਗਰਾਮ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਤੋਂ ਬਾਅਦ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ 'ਤੇ ਇਸ ਦਿਨ ਤਿਰੰਗਾ ਰੈਲੀਆਂ ਕੱਢਣਗੇ। ਹਾਲਾਂਕਿ ਕਿਸਾਨਾਂ ਨੇ ਕਿਹਾ ਉਹ ਦਿੱਲੀ 'ਚ ਦਾਖਲ ਨਹੀਂ ਹੋਣਗੇ।


ਸੰਯੁਕਤ ਕਿਸਾਨ ਮੋਰਚਾ ਨੇ 15 ਅਗਸਤ ਨੂੰ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਕਿਸਾਨ ਮਜਦੂਰ ਆਜ਼ਾਦੀ ਸੰਗਰਾਮ ਦਿਵਸ ਦੇ ਤੌਰ 'ਤੇ ਮਨਾਇਆ ਜਾਵੇ ਤੇ ਇਸ ਦਿਨ ਤਿਰੰਗਾ ਮਾਰਚ ਆਯੋਜਿਤ ਕੀਤੇ ਜਾਣਗੇ। ਇਸ ਦਿਨ ਕਿਸਾਨ ਤੇ ਮਜਦੂਰ ਤਿਰੰਗਾ ਮਾਰਚ 'ਚ ਟ੍ਰੈਕਟਰ, ਮੋਟਰ ਸਾਇਕਲ, ਸਾਇਕਲ ਤੇ ਬੈਲਗੱਡੀ ਆਦਿ ਲੈਕੇ ਨਿੱਕਲਣਗੇ ਤੇ ਬਲੌਕ, ਤਹਿਸੀਲ, ਜ਼ਿਲ੍ਹਾ ਦਫ਼ਤਰਾਂ ਵੱਲ ਕੂਚ ਕਰਨਗੇ।