Independence Day 2021: ਆਜ਼ਾਦੀ ਦੇ 75ਵੇਂ ਵਰ੍ਹੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਅੱਜ ਇਸ ਮੌਕੇ ਟਵੀਟ ਕਰਦਿਆਂ ਲਿਖਿਆ, 'ਤਹਾਨੂੰ ਸਭ ਨੰ 75ਵੇਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦਾ ਇਹ ਸਾਲ ਦੇਸ਼ਵਾਸੀਆਂ 'ਚ ਨਵੀਂ ਊਰਜਾ ਤੇ ਨਵੀਂ ਚੇਤਨਾ ਦਾ ਸੰਚਾਰ ਕਰੇ। ਜਯ ਹਿੰਦ। ਪ੍ਰਧਾਨ ਮੰਤਰੀ ਹੁਣ ਤੋਂ ਕੁਝ ਦੇਰ ਬਾਅਦ ਦੇਸ਼ ਦੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।





 

ਇਸ ਦੌਰਾਨ ਓਲੰਪਿਕ ਗੇਮਸ 'ਚੋਂ ਗੋਲਡ ਮੈਡਲ ਜਿੱਤ ਵਾਲੇ ਨੀਰਜ ਚੋਪੜਾ ਸਮੇਤ 32 ਖਿਡਾਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਦਰਸ਼ਕਾਂ ਚ ਕੋਵਿਡ-ਵਾਰਿਅਰਸ ਲਈ ਵੱਖਰਾ ਐਨਕਲੋਜ਼ਰ ਬਣਾਇਆ ਗਿਆ ਹੈ। ਪਹਿਲੀ ਵਾਰ ਹਵਾਈ ਫੌਜ ਦੇ ਜਹਾਜ਼ ਇਸ ਦੌਰਾਨ ਫੁੱਲਾਂ ਦੀ ਵਰਖਾ ਕਰਨਗੇ।

 

ਸਵੇਰੇ 7 ਵੱਜ ਕੇ 18 ਮਿੰਟ 'ਤੇ ਨਰੇਂਦਰ ਮੋਦੀ ਲਾਲ ਕਿਲ੍ਹੇ ਲਾਹੌਰੀ ਗੇਟ 'ਤੇ ਪਹੁੰਚਣਗੇ। ਇਸ ਤੋਂ ਪਹਿਲਾਂ ਉਹ ਰਾਜਘਾਟ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਚੜਾਉਣਗੇ। ਲਾਲ ਕਿਲ੍ਹੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੇ ਭੱਟ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਅਜੇ ਕੁਮਾਰ ਤੇ ਫੌਜ ਦੇ ਤਿੰਨਾਂ ਅਂਗਾਂ ਦੇ ਮੁਖੀ ਹੋਣਗੇ।

 

ਰੱਖਿਆ ਮੰਤਰੀ ਪ੍ਰਧਾਨ ਮੰਤਰੀ ਨੂੰ ਦਿੱਲੀ ਏਰੀਆ ਦੇ ਜੀਓਸੀ, ਲੈਫਟੀਨੈਂਟ ਜਨਰਲ ਵਿਜੇ ਕੁਮਾਰ ਨਾਲ ਮੁਖ਼ਾਤਿਬ ਕਰਨਗੇ। ਉਸ ਤੋਂ ਬਾਅਦ ਪੀਐਮ ਲਾਲ ਕਿਲ੍ਹੇ 'ਤੇ ਤਿੰਨਾਂ ਫੌਜਾਂ ਦੀ ਟੁਕੜੀਆਂ ਤੋਂ ਸਲਾਮੀ ਲੈਣਗੇ। ਇਸ ਦੌਰਾਨ ਦਿੱਲੀ ਪੁਲਿਸ ਦੀ ਇਕ ਸਲਾਮੀ ਟੁਕੜੀ ਵੀ ਉੱਥੇ ਮੌਜੂਦ ਰਹੇਗੀ। ਇਨ੍ਹਾਂ ਟੁਕੜੀਆਂ 'ਚ 20-20 ਫੌਜੀ ਤੇ ਪੁਲਿਸ ਕਰਮੀ ਮੌਜੂਦ ਰਹਿਣਗੇ।

 

ਸੁਰੱਖਿਆ ਬਲਾਂ ਦੀ ਸਲਾਮੀ ਤੋਂ ਬਾਅਦ ਜੀਓਸੀ ਪੀਐਮ ਮੋਦੀ ਨੂੰ ਲਾਲ ਕਿਲ੍ਹੇ ਦੇ ਪ੍ਰਾਚੀਰ 'ਚ ਲਿਆਉਣਗੇ। ਉੱਥੇ ਪੀਐਮ ਨੂੰ ਤਿਰੰਗਾ ਫਹਿਰਾਉਣ 'ਚ ਜਲ ਸੈਨਾ ਦੀ ਲੈਫਟੀਨੈੱਟ ਕਮਾਂਡਰ ਪੀ.ਪ੍ਰਿਯਮਬਦਾ ਸਾਹੂ ਕਰੇਗੀ। ਝੰਡਾ ਲਹਿਰਾਏ ਜਾਣ ਦੇ ਨਾਲ ਹੀ ਰਾਸ਼ਟਰਗਾਣ ਦੀ ਧੁਨ ਵੱਜੇਗੀ। ਰਾਸ਼ਟਰਗਾਣ ਦੀ ਧੁਨ ਇੰਟਰ-ਸਰਵਿਸ ਬੈਂਡ ਵੱਲੋਂ ਦਿੱਤੀ ਜਾਵੇਗੀ। ਜਿਸ ਦੀ ਕਮਾਨ ਐਮਸੀਪੀਓ ਵਿੰਸੇਟ ਜੌਨਸਨਕੇ ਕੋਲ ਹੋਵੇਗੀ।

 

ਝੰਢਾ ਫਹਿਰਾਏ ਜਾਣ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਦੋ ਮੀ-17 ਹੈਲੀਕੌਪਟਰ ਫੁੱਲਾਂ ਦੀ ਵਰਖਾ ਕਰਨਗੇ। ਇਨ੍ਹਾਂ ਹੈਲੀਕੌਪਟਰਸ ਦੇ ਪਾਇਲਟ ਵਿੰਗ ਕਮਾਂਡਰ ਬਲਦੇਵ ਸਿੰਘ ਬਿਸ਼ਟ ਤੇ ਵਿੰਗ ਕਮਾਂਡਰ ਨਿਖਿਲ ਮੇਹਰੋਤ੍ਰਾ ਹੈ। ਫੁੱਲਾਂ ਦੀ ਵਰਖਾ ਤੋਂ ਬਾਅਦ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਐਨਸੀਸੀ ਦੇ ਕਰੀਬ 500 ਕੈਡੇਟਸ ਰਾਸ਼ਟਰਗਾਣ ਗਾਉਣਗੇ। ਇਸ ਦੇ ਨਾਲ ਹੀ ਲਾਲ ਕਿਲ੍ਹੇ 'ਤੇ ਸਮਾਗਮ ਸੰਪੰਨ ਹੋ ਜਾਵੇਗਾ।