ਦਿੱਲੀ: ਦੇਸ਼ ਦੀ ਆਜ਼ਾਦੀ ਦਾ ਦਿਨ ਹਰ ਭਾਰਤੀ ਲਈ ਵਿਸ਼ੇਸ਼ ਦਿਨ ਹੈ। ਇਸ ਸਾਲ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰਨ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਇਸ ਸਾਲ ਆਜ਼ਾਦੀ ਦਿਵਸ ਨੂੰ ਕਿਸੇ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦੀ ਹੈ। ਸਰਕਾਰ ਨੇ ਇਸ ਸਾਲ ਦੇ ਆਜ਼ਾਦੀ ਦਿਹਾੜੇ ਨੂੰ "ਅਜ਼ਾਦੀ ਕਾ ਅੰਮ੍ਰਿਤ ਦਿਵਸ" ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਇਸ ਵਿਸ਼ੇਸ਼ ਮੌਕੇ 'ਤੇ ਰਾਸ਼ਟਰੀ ਗੀਤ ਗਾਉਂਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਸਾਂਝਾ ਕਰਨ ਲਈ ਵੀ ਕਿਹਾ ਹੈ।
ਰਾਸ਼ਟਰੀ ਗੀਤ ਗਾਉਂਦੇ ਹੋਏ ਵੀਡੀਓ ਕਰੋ ਅਪਲੋਡ
My Gov India ਦੇ ਅਧਿਕਾਰਤ ਯੂਟਿਊਬ ਪੇਜ ਨੇ 'ਲੇਟਸ ਅਸ ਸਿੰਗ ਦ ਨੈਸ਼ਨਲ ਐਂਥਮ' ਸਿਰਲੇਖ ਵਾਲਾ ਇੱਕ ਵੀਡੀਓ ਬਣਾਇਆ ਹੈ, ਜਿਸ ਵਿੱਚ ਸਰਕਾਰ ਦੀ ਪਹਿਲਕਦਮੀ ਅਤੇ ਇਸ ਵਿੱਚ ਲੋਕ ਕਿਸ ਤਰ੍ਹਾਂ ਹਿੱਸਾ ਲੈ ਸਕਦੇ ਹਨ ਇਸ ਬਾਰੇ ਕਦਮ-ਦਰ-ਕਦਮ ਵੇਰਵਾ ਦਿੱਤਾ ਗਿਆ ਹੈ।
ਇਸ ਵੀਡੀਓ ਨੂੰ ਵਿਅਕਤੀਗਤ ਜਾਂ ਸਮੂਹਿਕ ਤੌਰ 'ਤੇ ਰਿਕਾਰਡ ਕਰਕੇ, ਤੁਸੀਂ ਅਧਿਕਾਰਤ ਵੈਬਸਾਈਟ Rastragaan.in 'ਤੇ ਰਜਿਸਟਰ ਕਰ ਸਕਦੇ ਹੋ ਅਤੇ ਆਪਣਾ ਵੀਡੀਓ ਅਪਲੋਡ ਕਰ ਸਕਦੇ ਹੋ। ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਰਾਸ਼ਟਰੀ ਗੀਤ ਗਾਉਂਦੇ ਹੋਏ ਵੀਡੀਓ ਦਾ ਸੰਗ੍ਰਹਿ 15 ਅਗਸਤ 2021 ਨੂੰ ਸਿੱਧਾ ਦਿਖਾਇਆ ਜਾਵੇਗਾ।
ਤੁਸੀਂ ਆਪਣੀ ਭਾਸ਼ਾ ਵਿੱਚ ਗਾ ਸਕਦੇ ਹੋ ਰਾਸ਼ਟਰੀ ਗੀਤ
ਇਸ ਵਿੱਚ ਲੋਕਾਂ ਨੂੰ ਆਪਣੀ ਪਸੰਦ ਦੀ ਭਾਸ਼ਾ ਚੁਣਨ ਦਾ ਵੀ ਮੌਕਾ ਮਿਲੇਗਾ ਅਤੇ ਇੱਕ ਫਾਰਮ ਭਰਨ ਤੋਂ ਬਾਅਦ ਵਿਅਕਤੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਪਣਾ ਵੀਡੀਓ ਅਪਲੋਡ ਕਰ ਸਕਦੇ ਹਨ। ਹਰੇਕ ਭਾਗੀਦਾਰ ਨੂੰ ਪ੍ਰਕਿਰਿਆ ਪੂਰੀ ਹੋਣ 'ਤੇ ਇੱਕ ਸਰਟੀਫਿਕੇਟ ਵੀ ਮਿਲੇਗਾ।
ਵੈਬਸਾਈਟ 'ਤੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਟੀਵੀ, ਰੇਡੀਓ, ਯੂਟਿਬ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਂਚ ਕੀਤੇ ਜਾਣ ਵਾਲੇ ਗਾਣੇ ਲਈ ਟੌਪ ਦੇ 10 ਵੀਡੀਓ ਚੁਣੇ ਜਾਣਗੇ। ਇਸ ਦੇ ਨਾਲ ਭਾਰਤੀ ਓਲੰਪਿਕ ਤਮਗਾ ਜੇਤੂਆਂ ਸਮੇਤ ਬਹੁਤ ਸਾਰੇ ਪ੍ਰਸਿੱਧ ਚਿਹਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਅਤੇ ਸਾਰਿਆਂ ਨੂੰ ਵੈਬਸਾਈਟ 'ਤੇ ਆਪਣੇ ਵੀਡੀਓ ਅਪਲੋਡ ਕਰਨ ਲਈ ਉਤਸ਼ਾਹਤ ਕੀਤਾ।
ਮਹਾਂਮਾਰੀ ਵਿੱਚ ਵੀ ਉਤਸ਼ਾਹ ਬਣਾਈ ਰੱਖੋ
ਦਰਅਸਲ, ਸਰਕਾਰ ਵਲੋਂ ਇਸ ਪਹਿਲ ਦੇ ਪਿੱਛੇ ਇਹ ਵਿਚਾਰ ਹੈ ਕਿ ਭਾਵੇਂ ਮਹਾਂਮਾਰੀ ਦੇ ਕਾਰਨ ਪਾਬੰਦੀਆਂ ਹਨ। ਲੋਕ ਇੱਕ ਦੂਜੇ ਨੂੰ ਨਹੀਂ ਮਿਲ ਸਕਦੇ ਕਿਉਂਕਿ ਦੋ ਗਜ਼ ਦੀ ਦੂਰੀ ਜ਼ਰੂਰੀ ਹੈ ਪਰ ਇਸ ਦਿਨ ਦਾ ਉਤਸ਼ਾਹ ਦੇਸ਼ ਵਾਸੀਆਂ ਦੇ ਮਨਾਂ ਵਿੱਚ ਘੱਟ ਨਹੀਂ ਹੋਣਾ ਚਾਹੀਦਾ ਅਤੇ ਆਜ਼ਾਦੀ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਵਾਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਚੋਂ ਜ਼ਿਆਦਾਤਰ ਆਨਲਾਈਨ ਆਯੋਜਿਤ ਕੀਤੇ ਜਾਣਗੇ ਅਤੇ ਅਜਿਹੀਆਂ ਪਹਿਲਕਦਮੀਆਂ ਇਸ ਵੱਡੇ ਦਿਨ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਹਨ।
ਇਹ ਵੀ ਪੜ੍ਹੋ: Punjab Corona Update: ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ? ਪੰਜਾਬ-ਹਰਿਆਣਾ-ਹਿਮਾਚਲ ਸਣੇ ਦੇਸ਼ ਦੇ ਕਈ ਸਕੂਲਾਂ ਵਿੱਚ ਮਾਮਲੇ ਵਧੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin