Local Circles Survey: ਦੇਸ਼ ਜਿਵੇਂ-ਜਿਵੇਂ ਆਪਣੇ ਆਜ਼ਾਦੀ ਦੇ 75ਵੇਂ ਵਰ੍ਹੇ 'ਚ ਦਾਖਲ ਹੋ ਰਿਹਾ ਹੈ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ। ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਪਿਛਲੇ ਕਰੀਬ ਡੇਢ ਸਾਲ ਕੋਵਿਡ-19 ਲੌਕਡਾਊਨ ਤੇ ਅਨਲੌਕ, ਕਿਸਾਨ ਅੰਦੋਲਨ, ਵੈਕਸੀਨੇਸ਼ਨ ਮੁਹਿੰਮ ਤੇ ਖਤਰਨਾਕ ਕੋਰੋਨਾ ਦੀ ਦੂਜੀ ਲਹਿਰ 'ਚ ਬੀਤੇ।


ਅਪ੍ਰੈਲ ਤੇ ਮਈ ਮਹੀਨੇ 'ਚ ਕੋਰੋਨਾ ਮਹਾਮਾਰੀ ਸਾਹਮਣੇ ਸਾਰੇ ਹੈਲਥ ਇਨਫ੍ਰਾਸਟ੍ਰਕਚਰ ਬੌਣੇ ਸਾਬਿਤ ਹੋਏ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚ ਆਕਸੀਜਨ, ਵੈਂਟੀਲੇਟਰ ਤੇ ਆਈਸੀਯੂ ਬੈੱਡਾਂ ਦੀ ਕਮੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ।


ਦੂਜੀ ਲਹਿਰ ਨੇ ਅਰਥ-ਵਿਵਸਥਾ ਦਾ ਲੱਕ ਤੋੜਿਆ


ਕੋਰੋਨਾ ਮਰੀਜ਼ਾਂ ਦੀ ਵਧੀ ਸੰਖਿਆਂ ਦੇ ਚੱਲਦਿਆਂ ਦੇਸ਼ ਦੇ ਹਰ ਜ਼ਿਲ੍ਹੇ 'ਚ ਲੋਕ ਇਲਾਜ ਲਈ ਲਾਈਨ 'ਚ ਦਿਖੇ ਤੇ ਕੁਝ ਨਾਂਅ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸੂਚੀ 'ਚ ਵੀ ਦਰਜ ਨਾ ਹੋ ਸਕੇ। ਇਸ ਸਾਲ ਜਨਵਰੀ 'ਚ S&P ਗਲੋਬਲ ਰੇਟਿੰਗ ਏਜੰਸੀ ਨੇ ਭਾਰਤ ਦੀ ਜੀਡੀਪੀ 11 ਫੀਸਦ ਵਧਣ ਦਾ ਅੰਦਾਜ਼ਾ ਲਾਇਆ ਸੀ। ਪਰ ਉਸ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਜੀਡੀਪੀ ਅਨੁਮਾਨ ਮਈ ਦੇ ਆਖਰ 'ਚ ਘਟਾਉਂਦਿਆਂ 9.8 ਫੀਸਦ ਦੱਸਿਆ।


ਸੈਂਟਰ ਫਾਰ ਮੋਨੀਟਰਿੰਗਇੰਡੀਅਨ ਇਕੋਨੌਮੀ ਦੇ ਮੁਤਾਬਕ ਦੇਸ਼ 'ਚ ਬੇਰੋਜ਼ਗਾਰੀ ਦੀ ਦਰ ਅਪ੍ਰੈਲ 'ਚ 4 ਮਹੀਨੇ ਚ ਸਰਵੋਤਮ 8 ਫੀਸਦ 'ਤੇ ਪਹੁੰਚ ਗਿਆ ਸੀ। ਦੂਜੀ ਲਹਿਰ ਦੌਰਾਨ ਇਸ ਸਾਲ ਲੌਕਡਾਊਨ ਦੀ ਵਜ੍ਹਾ ਨਾਲ ਛੋਟੇ ਕਾਰੋਬਾਰੀ ਵੀ ਕਾਫੀ ਪ੍ਰਭਾਵਿਤ ਹੋਏ ਹਨ। ਕਈਆਂ ਨੂੰ ਆਪਣਾ ਰੋਜ਼ਗਾਰ ਤਕ ਬੰਦ ਕਰਨਾ ਪਿਆ। ਇਕ ਪਾਸੇ ਜਿੱਥੇ ਲੋਕਾਂ ਦੀ ਆਮਦਨ ਘਟੀ ਦੂਜੇ ਪਾਸੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਲੋੜੀਂਦੀਆਂ ਚੀਜ਼ਾਂ ਜਿਵੇਂ ਸਬਜ਼ੀਆਂ ਤੇ ਖਾਣ ਦੇ ਤੇਲ ਦੇ ਵਧੇ ਭਾਅ ਮੱਧ ਵਰਗੀ ਤੇ ਹੇਠਲੇ ਤਬਕੇ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਕੇ ਰੱਖ ਦਿੱਤੀਆਂ।


ਲੋਕਲ ਸਰਕਲਸ ਦਾ 75 ਹਜ਼ਾਰ ਲੋਕਾਂ ਦਾ ਸਰਵੇਖਣ


ਅਜਿਹੇ ਸਮੇਂ 'ਤੇ ਜਦੋਂ 2017 ਤੋਂ ਹੀ ਭਾਰਤ ਦੇ ਲੋਕਾਂ ਤੋਂ ਇਹ ਪੁੱਛਦਾ ਆਇਆ ਹੈ ਕਿ ਜਦੋਂ ਭਾਰਤ 15 ਅਗਸਤ, 2022 ਨੂੰ ਪੂਰੇ ਹੋਣ ਵਾਲੇ 75ਵੇਂ ਆਜ਼ਾਦੀ ਦਿਹਾੜੇ ਦੇ ਸਾਲ 'ਚ ਦਾਖਲ ਹੋ ਰਿਹਾ ਹੈ ਤਾਂ ਲੋਕਲ ਸਰਕਲਸ ਨੇ ਲੋਕਾਂ ਦੇ ਵਿਚ ਜਾਕੇ ਇਕ ਵਾਰ ਫਿਰ ਤੋਂ ਸਰਵੇਖਣ ਕਰਕੇ ਜਾਣਨ ਦਾ ਯਤਨ ਕੀਤਾ ਹੈ ਕਿ ਅਗਲੇ ਇਕ ਸਾਲ ਯਾਨੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਨੂੰ ਕੀ ਉਪਲਬਧੀ ਹਾਸਲ ਕਰਦਿਆਂ ਦੇਖਣਾ ਚਾਹੁੰਦੇ ਹਨ।


ਲੋਕਾਂ ਤੋਂ ਭ੍ਰਿਸ਼ਟਾਚਾਰ ਤੋਂ ਲੈਕੇ ਸਮਾਜਿਕ ਸਥਿਰਤਾ ਤੇ ਇਕੋਨੌਮਿਕ ਰਿਕਵਰੀ ਤੋਂ ਲੈਕੇ ਕੋਰੋਨਾ ਦੇ ਪ੍ਰਭਾਵ ਤਕ ਦੇ ਬਾਰੇ ਪੁੱਛਿਆ ਗਿਆ। ਇਸ ਸਾਲ ਇਹ ਸਰਵੇਖਣ ਦੇਸ਼ ਦੇ 280 ਜ਼ਿਲ੍ਹਿਆਂ ਦੇ 75 ਹਜ਼ਾਰ ਲੋਕਾਂ ਤੋਂ ਕੀਤਾ ਗਿਆ। ਇਸ 'ਚ 68 ਫੀਸਦ ਮਹਿਲਾਵਾਂ ਸਨ।


58 ਫੀਸਦ ਨੇ ਕਿਹਾ-ਅਗਲੇ ਇਕ ਸਾਲ 'ਚ ਵਧੇਗਾ ਭਾਰਤ ਦਾ ਦਬਦਬਾ


ਹਾਲ ਹੀ ਦੇ ਟੋਕਿਓ ਓਲੰਪਿਕ 'ਚ ਦੇਸ਼ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰ-ਰਾਸ਼ਟਰੀ ਪੱਧਰ 'ਤੇ ਦੇਸ਼ ਦਾ ਮਾਣ ਵਧਾਇਆ ਹੈ। ਭਾਰਤ ਦੇ ਪਿਛਲੇ ਕੁਝ ਸਾਲਾਂ ਤੋਂ ਹੋਰਾਂ ਦੇਸ਼ਾਂ ਦੇ ਨਾਲ ਜ਼ਿਆਦਾਤਰ ਚੰਗੇ ਸਬੰਧ ਰਹੇ ਹਨ। ਕਈ ਦੇਸ਼ਾਂ ਨੂੰ ਵੈਕਸੀਨ ਡਿਪਲੋਮੇਸੀ ਦੇ ਤਹਿਤ ਭਾਰਤ ਨੇ ਵੈਕੀਸਨ ਭੇਜੀ ਸੀ। ਹਾਲਾਂਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਦੀਆਂ ਤਸਵੀਰਾਂ ਸ਼ਮਸ਼ਾਨ 'ਚ ਭੀੜ, ਹਸਤਪਾਲ ਤੇ ਮੌਤਾਂ ਦੇ ਨਾਲ ਆਕਸੀਜਨ ਦੇ ਕਮੀ ਦਾ ਵੀਡੀਓ ਬਹੁਤ ਵਾਇਰਲ ਹੋਏ। ਕਈ ਦੇਸ਼ਾਂ ਨੇ ਅਜੇ ਵੀ ਭਾਰਤ ਤੋਂ ਹਵਾਈ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ।


ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਅਗਲੇ ਇਕ ਸਾਲ 'ਚ ਉਹ ਭਾਰਤ ਨੂੰ ਕਿੱਥੇ ਦੇਖਦੇ ਹਨ ਤਾਂ 58 ਫੀਸਦ ਲੋਕਾਂ ਨੇ ਕਿਹਾ ਕਿ ਇਹ ਸਥਿਤੀ ਬਿਹਤਰ ਹੋਵੇਗੀ। 19 ਫੀਸਦ ਨੇ ਕਿਹਾ ਕਿ ਸਥਿਤੀ ਖਰਾਬ ਹੋਵੇਗੀ। ਜਦਕਿ 20 ਫੀਸਦ ਨੇ ਕਿਹਾ ਜਿਹੋ ਜਿਹੀ ਹੁਣ ਉਵੇ ਹੀ ਰਹੇਗੀ।


20 ਫੀਸਦ ਭਾਰਤੀ ਮੰਨਦੇ ਅਗਲੇ ਇਕ ਸਾਲ 'ਚ ਵਧੇਗੀ ਦੇਸ਼ ਦੀ ਤਰੱਕੀ


ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਦੇਸ਼ ਦੀ ਤਰੱਕੀ ਨੂੰ ਬਣਾਈ ਰੱਖਣਾ। ਜਦੋਂ ਲੋਕਾਂ ਨੂੰ ਸਭ ਦੇ ਵਿਕਾਸ ਤੇ ਸਮ੍ਰਿੱਧੀ ਲਈ ਭਾਰਤ ਦੀ ਸਮਰੱਥਾ ਬਾਰੇ ਸਵਾਲ ਕੀਤਾ ਗਿਆ ਤਾਂ 20 ਫੀਸਦ ਲੋਕਾਂ ਨੇ ਕਿਹਾ ਕਿ ਅਗਲੇ ਇਕ ਸਾਲ 'ਚ ਸਭ ਦਾ ਵਿਕਾਸ ਤੇ ਤਰੱਕੀ ਹੋਵੇਗੀ। 37 ਫੀਸਦ ਨੇ ਕਿਹਾ ਉਨ੍ਹਾਂ ਦਾ ਮੰਨਣਾ ਹੈ ਕਿ ਅਗਲਾ ਇਕ ਸਾਲ ਜ਼ਿਆਦਾਤਰ ਲਈ ਵਿਕਾਸ ਤੇ ਤਰੱਕੀ ਵਾਲਾ ਹੋਵੇਗਾ, ਜਦਕਿ 40 ਫੀਸਦ ਨੇ ਕਿਹਾ ਕੁਝ ਲੋਕਾਂ ਲਈ ਵਿਕਾਸ ਤੇ ਤਰੱਕੀ ਹੋਵੇਗੀ