ਨਵੀਂ ਦਿੱਲੀ: ਭਾਰਤ 'ਚ ਟੈਲੀਕੌਮ ਸੈਕਟਰ 'ਚ ਇੱਕ ਕਦਮ ਹੋਰ ਵਧਾਉਂਦਿਆਂ 5G 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਅਗਲੇ ਮਹੀਨੇ ਸਤੰਬਰ ਤੋਂ ਟ੍ਰਾਇਲ ਦੀ ਸ਼ੁਰੂਆਤ ਹੋਣ ਦਾ ਅਨੁਮਾਨ ਹੈ। ਇਸ ਲਈ ਦੂਰਸੰਚਾਰ ਵਿਭਾਗ ਕੰਪਨੀਆਂ ਨੂੰ ਸਪੈਕਟ੍ਰਮ ਉਪਲਬਧ ਕਰਾਉਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਇਸ ਦਾ ਟ੍ਰਾਇਲ ਕੀਤਾ ਜਾ ਸਕੇ। ਹਾਲਾਂਕਿ ਸਪੈਕਟ੍ਰਮ ਦੀ ਨਿਲਾਮੀ ਅਜੇ ਨਹੀਂ ਹੋਵੇਗੀ।
ਛੇ ਮਹੀਨੇ ਦੇ ਟ੍ਰਾਇਲ ਬਾਅਦ ਨਿਲਾਮੀ:
ਮੀਡੀਆ ਰਿਪੋਰਟਾਂ ਮੁਤਾਬਕ ਦੂਰਸੰਚਾਰ ਵਿਭਾਗ ਦੇਸ਼ 'ਚ ਇਸ ਸੇਵਾ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਚੰਗੀ ਤਰ੍ਹਾਂ ਟ੍ਰਾਇਲ ਕਰਨਾ ਚਾਹੁੰਦਾ ਹੈ। ਕਿਹਾ ਜਾ ਰਿਹਾ ਕਿ ਕੰਪਨੀਆਂ ਨੂੰ ਘੱਟੋ-ਘੱਟ ਛੇ ਮਹੀਨਿਆਂ ਤਕ 5G ਡਿਵਾਇਸ ਤੇ ਸਪੈਕਟ੍ਰਮ ਦਾ ਟ੍ਰਾਇਲ ਕਰਨਾ ਹੋਵੇਗਾ।
ਰਿਪੋਰਟ ਮੁਤਾਬਕ ਜੇਕਰ ਇਹ ਟ੍ਰਾਇਲ ਸਫ਼ਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਅਗਲੇ ਸਾਲ 5G ਸਪੈਕਟ੍ਰਮ ਦੀ ਨਿਲਾਮੀ 'ਤੇ ਸਰਕਾਰ ਵਿਚਾਰ ਕਰੇਗੀ। 5G ਦੇ ਆਉਣ ਤੋਂ ਬਾਅਦ ਦੇਸ਼ 'ਚ ਇੰਟਰਨੈੱਟ ਸਪੀਡ ਹੋਰ ਜ਼ਿਆਦਾ ਹੋ ਜਾਵੇਗੀ।
ਸਿਰਫ਼ ਤਿੰਨ ਕੰਪਨੀਆਂ ਨੂੰ ਐਂਟਰੀ, ਚੀਨੀ ਕੰਪਨੀਆਂ ਨੂੰ ਨਹੀਂ ਇਜਾਜ਼ਤ:
ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਇਸ ਟ੍ਰਾਇਲ ਲਈ ਚੀਨੀ ਕੰਪਨੀਆਂ ਨੂੰ ਐਂਟਰੀ ਨਹੀਂ ਮਿਲੇਗੀ। ਟੈਲੀਕੌਮ ਵਿਭਾਗ ਨੇ ਸੁਝਾਅ ਦਿੱਤਾ ਹੈ ਕਿ ਚੀਨੀ ਕੰਪਨੀਆਂ 5G ਸੇਵਾ ਦੇ ਟ੍ਰਾਇਲ ਜਾਂ ਨਿਲਾਮੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋ ਸਕਦੀਆਂ।
ਟੈਲੀਕੌਮ ਵਿਭਾਗ ਦੇ ਅਧਿਕਾਰੀ ਦੇ ਮੁਤਾਬਕ ਇਸ ਟ੍ਰਾਇਲ 'ਚ ਸ਼ਾਮਲ ਹੋਣ ਲਈ ਨੋਕੀਆ, ਸੈਮਸੰਗ ਤੇ ਐਰਿਕਸਨ ਨੂੰ ਇਜਾਜ਼ਤ ਮਿਲੀ ਹੈ। ਇਨ੍ਹਾਂ ਕੰਪਨੀਆਂ ਦੇ ਡਿਵਾਈਸ 'ਤੇ ਸਭ ਤੋਂ ਪਹਿਲਾਂ 5G ਸੇਵਾ ਦਾ ਟ੍ਰਾਇਲ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ