ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਸੰਘ (UNSC) ‘ਚ ਅੰਤਰਾਸ਼ਟਰੀ ਸੁਲ੍ਹਾ ਪ੍ਰਕ੍ਰਿਆਵਾਂ ‘ਤੇ ਖੁੱਲ੍ਹੀ ਬਹਿਸ ਦੌਰਾਨ ਭਾਰਤ ਨੇ ਕਸ਼ਮੀਰ ‘ਤੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਝਾੜ ਪਾਈ ਹੈ। ਪਾਕਿਸਤਾਨ ਨੇ ਖੁੱਲ੍ਹੀ ਬਹਿਸ ਦੌਰਾਨ ਕਸ਼ਮੀਰ ਮੁੱਦਾ ਚੁੱਕਿਆ ਸੀ।


ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਉੱਪ ਸਥਾਈ ਨੁਮਾਇੰਦੇ ਨਾਗਰਾਜ ਨਾਇਡੂ ਨੇ ਬਹਿਸ ਦੌਰਾਨ ਆਪਣੇ ਸੰਬੋਧਨ ‘ਚ ਪਾਕਿਸਤਾਨ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਭਾਰਤ, ਪਾਕਿਸਤਾਨ ਦੇ ਬਿਆਨ ‘ਤੇ ਇਤਰਾਜ਼ ਦਰਜ ਕਰਦਾ ਹੈ ਕਿਉਂਕਿ ਕਸ਼ਮੀਰ, ਭਾਰਤ ਦਾ ਅਟੁੱਟ ਹਿੱਸਾ ਹੈ ਤੇ ਕਿਸੇ ਦੇਸ਼ ਨੂੰ ਇਸ ਮੁੱਦੇ ‘ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ।

ਭਾਰਤ ਨੇ ਨਾਲ ਹੀ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮੁੱਦਿਆਂ ‘ਚ ਸੁਲ੍ਹਾ ਦੀ ਤਮਾਮ ਕੋਸ਼ਿਸ਼ਾਂ ‘ਚ ਕਾਮਯਾਬੀ ਮਿਲ ਸਕਦੀ ਹੈ ਪਰ ਸੰਯੁਕਤ ਰਾਸ਼ਟਰ ਸਿਰਫ ਚਰਚਾਵਾਂ ਤੋਂ ਵੱਖ ਕੁਝ ਕਾਰਵਾਈ ਵੀ ਕਰੇ।


ਦੱਸ ਦਈਏ ਕਿ ਪਾਕਿਸਾਨ, ਭਾਰਤ ਖਿਲਾਫ ਹਮੇਸ਼ਾ ਤੋਂ ਝੂਠ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਸਾਲ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਅੰਦਰੂਨੀ ਮਸਲਿਆਂ ‘ਚ ਦਖਲ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ।