ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੇ ਕੇਸ ਰਿਕਾਰਡ ਪੱਧਰ ਤੱਕ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 97,570 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 10 ਸਤੰਬਰ ਨੂੰ 96,5511 ਸੰਕਰਮਣ ਦੇ ਕੇਸ ਦਰਜ ਹੋਏ ਸੀ। ਉਧਰ ਪਿਛਲੇ 24 ਘੰਟਿਆਂ ਵਿੱਚ 1201 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ। ਦੱਸ ਦਈਏ ਕਿ 2 ਸਤੰਬਰ ਤੋਂ ਦੇਸ਼ ਵਿੱਚ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਨਾਲ ਸੰਕਰਮਿਤ ਹੋਣ ਦੀ ਕੁਲ ਗਿਣਤੀ 46 ਲੱਖ ਤੱਕ ਪਹੁੰਚ ਗਈ ਹੈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਕਬ, ਦੇਸ਼ ਵਿੱਚ ਹੁਣ ਸੰਕਰਮਿਤਾਂ ਦੀ ਗਿਣਤੀ 46 ਲੱਖ 60 ਹਜ਼ਾਰ ਤੱਕ ਪਹੁੰਚ ਗਈ ਹੈ। ਇਨ੍ਹਾਂ ਚੋਂ 77,472 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 9 ਲੱਖ 58 ਹਜ਼ਾਰ ਹੋ ਗਈ ਹੈ ਅਤੇ 36 ਲੱਖ 24 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਸੰਕਰਮਣ ਦੇ ਐਕਟਿਵ ਕੇਸਾਂ ਨਾਲੋਂ ਸਿਹਤਮੰਦ ਲੋਕਾਂ ਦੀ ਗਿਣਤੀ ਲਗਪਗ ਤਿੰਨ ਗੁਣਾ ਵਧੇਰੇ ਹੈ।

ਮੌਤ ਦਰ ਵਿਚ ਗਿਰਾਵਟ:

ਇਹ ਰਾਹਤ ਦੀ ਗੱਲ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.66% 'ਤੇ ਆ ਗਈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਕੇਸਾਂ ਦੀ ਦਰ ਵੀ ਘੱਟ ਕੇ 21% ਰਹਿ ਗਈ ਹੈ। ਇਸ ਦੇ ਨਾਲ ਰਿਕਵਰੀ ਰੇਟ 78% ਹੋ ਗਈ ਹੈ। ਭਾਰਤ ਵਿਚ ਵਸੂਲੀ ਦੀ ਦਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

world coronavirus update: ਦੁਨੀਆ ਭਰ ਵਿੱਚ ਕੱਲ੍ਹ ਕੋਰੋਨਾ ਦੇ 3 ਲੱਖ ਨਵੇਂ ਕੇਸ ਆਏ, ਹੁਣ ਤੱਕ ਕੁਲ 2.86 ਕਰੋੜ ਸੰਕਰਮਿਤ ਹੋਏ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904