ਨਵੀਂ ਦਿੱਲੀ: ਕਾਂਗਰਸ ਨੇ ਅੱਜ ਨਵੀਂ CWC ਦਾ ਐਲਾਨ ਕਰ ਦਿੱਤਾ ਹੈ।ਨਵੀਂ CWC 'ਚ 22 ਮੈਂਬਰ ਸ਼ਾਮਲ ਕੀਤੇ ਗਏ ਹਨ।ਇਨ੍ਹਾਂ ਵਿਚੋਂ 26 ਇਨਵਾਇਟੀ ਮੈਂਬਰ ਅਤੇ 10 ਸਪੈਸ਼ਲ ਇਨਵਾਇਟੀ ਮੈਂਬਰ ਬਣਾਏ ਗਏ ਹਨ।ਕਾਂਗਰਸ ਨੇ ਸੰਗਠਨ ਵਿਚ ਵੱਡਾ ਫੇਰਬਦਲ ਕੀਤਾ ਹੈ। ਗੁਲਾਮ ਨਬੀ ਆਜ਼ਾਦ, ਮੋਤੀ ਲਾਲ ਬੋਰਾ, ਅੰਬਿਕਾ ਸੋਨੀ, ਮੱਲੀਕਾਰਜੁਨ ਖੜਗੇ ਨੂੰ ਵੀ ਜਨਰਲ ਸੱਕਤਰਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।






  • ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਜਨਰਲ ਸੱਕਤਰ ਇੰਚਾਰਜ ਬਣਾਇਆ ਗਿਆ ਹੈ।

  • ਮੁਕੁਲ ਵਾਸਨਿਕ ਨੂੰ ਮੱਧ ਪ੍ਰਦੇਸ਼ ਦਾ ਜਨਰਲ ਸੱਕਤਰ ਇੰਚਾਰਜ ਬਣਾਇਆ ਗਿਆ ਹੈ।

  • ਰਾਜੀਵ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ।

  • ਜਿਤਿਨ ਪ੍ਰਸਾਦ ਨੂੰ ਪੱਛਮੀ ਬੰਗਾਲ ਅਤੇ ਅੰਡੇਮਾਨ ਨਿਕੋਬਾਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

  • ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਕਰਨਾਟਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਵਿਵੇਕ ਬਾਂਸਲ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਹੈ।


 

ਕਾਂਗਰਸ ਨੇ ਸੋਨੀਆ ਗਾਂਧੀ ਦੀ ਮਦਦ ਲਈ 6 ਮੈਂਬਰੀ ਕਮੇਟੀ ਵੀ ਬਣਾਈ ਹੈ। ਇਹ ਕਮੇਟੀ ਸੰਗਠਨਾਤਮਕ ਅਤੇ ਸੰਚਾਲਨ ਦੇ ਮਾਮਲਿਆਂ ਵਿੱਚ ਕਾਂਗਰਸ ਪ੍ਰਧਾਨ ਦੀ ਮਦਦ ਕਰੇਗੀ। ਕਮੇਟੀ ਵਿਚ ਸੰਗਠਨ ਦੇ ਜਨਰਲ ਸਕੱਤਰ, ਕੇ ਸੀ ਵੇਣੂਗੋਪਾਲ, ਅਹਿਮਦ ਪਟੇਲ, ਅੰਬਿਕਾ ਸੋਨੀ, ਏ ਕੇ ਐਂਟਨੀ, ਮੁਕੁਲ ਵਾਸਨਿਕ ਅਤੇ ਰਣਦੀਪ ਸੁਰਜੇਵਾਲਾ ਹੋਣਗੇ। ਇਹ ਕਮੇਟੀ ਕਾਂਗਰਸ ਦੇ ਅਗਲੇ ਸੈਸ਼ਨ ਤੱਕ ਕੰਮ ਕਰੇਗੀ।