ਕੁਰੂਕਸ਼ੇਤਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਕਿਸਾਨਾਂ ਦੇ ਹੱਕ 'ਚ ਉੱਤਰ ਆਏ ਹਨ।ਉਨ੍ਹਾਂ ਕਿਸਾਨਾਂ ਤੇ ਦਰਜ ਮੁਕੱਦਮਿਆਂ ਨੂੰ ਤੁਰੰਤ ਵਾਪਿਸ ਲੈਣ ਲਈ ਸਰਕਾਰ ਨੂੰ ਮੰਗ ਕੀਤੀ ਹੈ।ਉਨ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋਏ ਕਿਹਾ ਇਹ ਅੰਦੋਲਨ ਕਿਸਾਨਾਂ ਦਾ ਹੈ ਅਤੇ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।
ਹੁੱਡਾ ਨੇ ਹਰਿਆਣਾ ਸਰਕਾਰ ਦੀ ਅਲੋਚਨਾ ਕਰਦੇ ਹੋਏ ਬੀਤੇ ਦਿਨ ਕਿਸਾਨਾਂ ਤੇ ਹੋਏ ਲਾਠੀਚਾਰਜ ਨੂੰ ਪਾਪ ਦੱਸਿਆ।ਉਨ੍ਹਾਂ ਕਿਹਾ ਕੇ ਜਿਸ ਸਰਕਾਰ ਨੇ ਕਿਸਾਨਾਂ ਤੇ ਲਾਠੀ ਡੰਡੇ ਚੱਲਵਾਏ ਹਨ ਉਹ ਜ਼ਿਆਦਾ ਦਿਨ ਨਹੀਂ ਟਿਕ ਸਕੇਗੀ।ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਆਰਡੀਨੈਂਸਾਂ ਖਿਲਾਫ ਕੱਲ੍ਹ ਕਿਸਾਨਾਂ ਨੇ ਪੀਪਲੀ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਸੀ।
ਹੁੱਡਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ 10 ਲੱਖ ਲੋਕਾਂ ਨੂੰ ਇੱਕਠਾ ਕਰਕੇ ਉਹ ਪੀਪਲੀ 'ਚ ਹੀ ਅੰਦੋਲਨ ਕਰਨਗੇ।ਉਨ੍ਹਾਂ ਕਿਹਾ ਕੇ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ ਮਹਾਮਾਰੀ ਤੋਂ ਬਾਅਦ ਦੱਸਾਂਗੇ ਕੇ ਅੰਦੋਲਨ ਕੀ ਹੁੰਦਾ ਹੈ।ਹੁੱਡਾ ਨੇ ਕਿਹਾ ਕੇ ਕਿਸੇ ਵੀ ਸਥਿਤੀ ਵਿੱਚ ਸੀ 2 ਫਾਰਮੂਲਾ ਐਮਐਸਪੀ -3 ਆਰਡੀਨੈਂਸ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਭੁਪਿੰਦਰ ਸਿੰਘ ਹੁੱਡਾ ਪਿਪਲੀ 'ਚ ਕਿਸਾਨਾਂ ਅਤੇ ਆੜਤੀਆਂ ਨੂੰ ਮਿਲਣ ਪਹੁੰਚੇ ਸੀ।ਉਹ ਕਿਸਾਨਾਂ ਅਤੇ ਆੜਤੀਆਂ ਨੂੰ ਮਿਲਕੇ ਉਨ੍ਹਾਂ ਤੇ ਹੋਏ ਅੱਤਿਆਚਾਰ ਬਾਰੇ ਗੱਲ ਕਰ ਰਹੇ ਸੀ।
ਕਿਸਾਨਾਂ ਦੇ ਹੱਕ 'ਚ ਖੜ੍ਹੇ ਭੁਪੇਂਦਰ ਹੁੱਡਾ, ਕਿਸਾਨ ਅੰਦੋਲਨ ਦੀ ਕੀਤੀ ਹਮਾਇਤ
ਏਬੀਪੀ ਸਾਂਝਾ
Updated at:
11 Sep 2020 07:28 PM (IST)
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਕਿਸਾਨਾਂ ਦੇ ਹੱਕ 'ਚ ਉੱਤਰ ਆਏ ਹਨ।ਉਨ੍ਹਾਂ ਕਿਸਾਨਾਂ ਤੇ ਦਰਜ ਮੁਕੱਦਮਿਆਂ ਨੂੰ ਤੁਰੰਤ ਵਾਪਿਸ ਲੈਣ ਲਈ ਸਰਕਾਰ ਨੂੰ ਮੰਗ ਕੀਤੀ ਹੈ।
- - - - - - - - - Advertisement - - - - - - - - -