Ram temple inauguration: ਅਯੁੱਧਿਆ ਵਿੱਚ ਬੀਤੇ ਦਿਨ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ। ਜਿਸ ਤੋਂ ਬਾਅਦ ਅੱਜ ਯਾਨੀ 23 ਜਨਵਰੀ ਤੋਂ ਸ੍ਰੀ ਰਾਮ ਦੇ ਦਰਸ਼ਨਾਂ ਲਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। 


ਬੀਤੀ ਰਾਤ ਦੇਸ਼ ਵਿੱਚ ਦੀਵਾਲੀ ਵਾਂਗ ਸੀ। ਹਰ ਪਾਸੇ ਲੋਕਾਂ ਨੇ ਰਾਮ ਮੰਦਰ ਦੀ ਖੁਸ਼ੀ ਵਿੱਚ ਦੀਵੇ ਜਲਾਏ, ਪਟਾਕੇ ਚਲਾਏ। ਇੇਸ ਪੋਸਟ ਵਿੱਚ ਦੇਸ਼ ਦੇ ਹਰ ਕੋਨੇ ਕੋਨੇ ਤੋਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਨ ਜਾ ਰਹੇ ਹਾਂ। ਆਓ ਦੇਖਦੇ ਹਾਂ ਦੇਸ਼ ਵਿੱਚ ਲੋਕਾਂ ਨੇ ਕਿਵੇਂ ਜਸ਼ਨ ਮਨਾਏ।


ਤਾਮਿਲਨਾਡੂ ਦੇ ਚੇਨਈ ਵਿੱਚ ਲੋਕਾਂ ਨੇ ਰਾਮ ਮੰਦਰ ਦੇ ਉਦਘਾਟਨ ਮੌਕੇ ‘ਦੀਪ ਉਤਸਵ’ ਮਨਾਇਆ। ਨਿਊਜ਼ ਏਜੰਸੀ ਏਐਨਆਈ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਲੋਕਾਂ ਦੇ ਇੱਕ ਵੱਡੇ ਸਮੂਹ ਨੂੰ ਸੜਕ 'ਤੇ ਦੀਵੇ ਜਗਾਉਂਦੇ ਦੇਖਿਆ ਜਾ ਸਕਦਾ ਹੈ।





ਪੱਛਮੀ ਬੰਗਾਲ ਦੇ ਮਿਦਨਾਪੁਰ ਵਿੱਚ ਕੰਗਸਾਬਤੀ ਨਦੀ ਦੇ ਕਿਨਾਰੇ 1,001 'ਦੀਵੇ' ਜਗਾਏ ਗਏ ਹਨ।




ਗੁਜਰਾਤ ਦੇ ਅਹਿਮਦਾਬਾਦ ਸਥਿਤ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਪ੍ਰਤੀਸਥਾਨਮ (SGVP) ਗੁਰੂਕੁਲ ਨੂੰ ਸੋਮਵਾਰ ਸ਼ਾਮ ਨੂੰ ਰਾਮ ਮੰਦਰ ਦੇ ਉਦਘਾਟਨ ਮੌਕੇ ਸੈਂਕੜੇ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਸੀ। ਸੰਸਥਾ ਦੇ ਨੇੜੇ ਕਈ ਪਟਾਕੇ ਵੀ ਚਲਾਏ ਗਏ।




ਚੰਡੀਗੜ੍ਹ  'ਚ ਵੀ ਲੋਕਾਂ ਨੇ ਇਤਿਹਾਸਕ ਦਿਹਾੜਾ ਮਨਾਇਆ ਅਤੇ ਰਾਤ ਪਟਾਕਿਆਂ ਨਾਲ ਆਸਮਾਨ ਰੌਸ਼ਨ ਕਰ ਦਿੱਤਾ


 


ਕੇਰਲ ਦੇ ਤਿਰੂਵਨੰਤਪੁਰਮ ਵਿੱਚ ਸ੍ਰੀ ਪਦਮਨਾਭਸਵਾਮੀ ਮੰਦਰ ਵਿੱਚ 'ਰਾਮ ਜਯੋਤੀ' ਜਗਾਈ ਗਈ ਜਿੱਥੇ ਕਈ ਲੋਕਾਂ ਨੇ ਨਮਨ ਕੀਤਾ। ਪੀਟੀਆਈ ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਕੁਝ ਬੱਚਿਆਂ ਨੂੰ ਭਗਵਾਨ ਰਾਮ ਦੇ ਰੂਪ ਦੇਖਿਆ ਜਾ ਸਕਦਾ ਹੈ। 



 


ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਕੋਟਾ ਖੇਤਰ ਵਿੱਚ ਅਯੁੱਧਿਆ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਨੂੰ ਮਨਾਉਣ ਲਈ ਲੋਕਾਂ ਨੇ ਵੱਡੀ ਗਿਣਤੀ ਵਿੱਚ ਮਿੱਟੀ ਦੇ ਦੀਵੇ ਜਗਾਏ।



 


 


ਸੋਮਵਾਰ ਸ਼ਾਮ ਨੂੰ ਹਰਿਦੁਆਰ ਦੇ ਹਰੀ ਕੀ ਪੌੜੀ ਵਿਖੇ ਵਿਸ਼ਾਲ 'ਦੀਪ ਉਤਸਵ' ਵਰਗਾ ਜਸ਼ਨ ਮਨਾਇਆ ਗਿਆ।


 


ਰਾਮ ਮੰਦਰ ਦੇ 'ਪ੍ਰਾਣ ਪ੍ਰਤੀਸ਼ਠਾ' ਸਮਾਰੋਹ ਤੋਂ ਬਾਅਦ ਬੈਂਗਲੁਰੂ ਦੇ ਇਸਕੋਨ ਮੰਦਰ 'ਚ ਤੇਲ ਦੇ ਦੀਵੇ ਜਗਾਏ ਗਏ।


 


ਬਿਹਾਰ ਵਿੱਚ ਵੀ ਸ਼ਰਧਾਲੂਆਂ ਨੇ ਦੀਵੇ ਜਗਾ ਕੇ ‘ਦੀਪ ਉਤਸਵ’ ਮਨਾਇਆ।