Droupadi Murmu Speech: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ (22 ਜਨਵਰੀ) ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਇਤਿਹਾਸਕ ਦੱਸਦਿਆਂ ਹੋਇਆਂ ਕਿਹਾ ਕਿ ਭਗਵਾਨ ਰਾਮ ਦਾ ਆਦਰਸ਼ ਸੰਕਟ ਦੇ ਸਮੇਂ ਦਲੇਰੀ ਨਾਲ ਕੰਮ ਕਰਨਾ ਅਤੇ ਸਾਰਿਆਂ ਦਾ ਭਲਾ ਕਰਨਾ ਹੈ।


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇਣ ਦੇ ਦੌਰਾਨ ਕਿਹਾ, “ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਹੈ। ਇਹ ਇੱਕ ਇਤਿਹਾਸਕ ਦਿਨ ਹੈ। ਧੀਰਜ ਰੱਖਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਸਭ ਨੂੰ ਨਾਲ ਲੈ ਕੇ ਚੱਲਣਾ, ਸੰਕਟ ਦੀ ਘੜੀ ਵਿਚ ਹਿੰਮਤ ਨਾਲ ਕੰਮ ਕਰਨਾ, ਸਦਾ ਮਰਿਆਦਾ ਨੂੰ ਧਿਆਨ ਵਿਚ ਰੱਖਣਾ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਨਾ, ਇਹ ਸਭ ਭਗਵਾਨ ਰਾਮ ਦੇ ਆਦਰਸ਼ ਹਨ।”




ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਬਚਪਨ ਦੀਆਂ ਚੰਗੀਆਂ ਆਦਤਾਂ ਜੀਵਨ ਭਰ ਤੁਹਾਡੇ ਨਾਲ ਰਹਿੰਦੀਆਂ ਹਨ। ਇਸ ਕਾਰਨ, ਤੁਹਾਨੂੰ ਸਾਰਿਆਂ ਨੂੰ ਮੇਰੀ ਸਲਾਹ ਹੈ ਕਿ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਅਪਣਾਓ ਤਾਂ ਜੋ ਧਰਤੀ ਮਾਤਾ 'ਤੇ ਘੱਟ ਤੋਂ ਘੱਟ ਦਬਾਅ ਪਵੇ। ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਅਤੇ ਸੰਭਾਲ ਤੁਹਾਡੇ ਭਵਿੱਖ ਨੂੰ ਸੁਧਾਰੇਗੀ।


ਇਹ ਵੀ ਪੜ੍ਹੋ: Ram Mandir: ਰਾਮ ਮੰਦਰ 'ਚ ਭੀੜ ਨਾਲ ਘਿਰੇ ਅਮਿਤਾਭ ਬੱਚਨ ਕੋਲ ਪਹੁੰਚੇ PM ਮੋਦੀ, ਪਹਿਲਾਂ ਹੱਥ ਜੋੜੇ ਫਿਰ ਪੁੱਛਿਆ ਇਹ ਸਵਾਲ?


ਕੀ ਕਿਹਾ ਦ੍ਰੋਪਦੀ ਮੁਰਮੂ ਨੇ?


ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਾਡੇ ਲੜਕੇ ਅਤੇ ਲੜਕੀਆਂ ਬਹੁਮੁਖੀ ਪ੍ਰਤਿਭਾ ਨਾਲ ਭਰਪੂਰ ਹਨ। ਉਨ੍ਹਾਂ ਵਿੱਚ ਆਪਣੀ ਲਗਨ ਅਤੇ ਮਿਹਨਤ ਦੇ ਬਲਬੂਤੇ ਆਪਣੀ ਵੱਖਰੀ ਪਛਾਣ ਬਣਾਉਣ ਦੀ ਅਪਾਰ ਸਮਰੱਥਾ ਹੈ। ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣਾ ਸਾਡਾ ਫਰਜ਼ ਹੈ ਤਾਂ ਜੋ ਉਹ ਆਪਣੀ ਪ੍ਰਤਿਭਾ ਅਤੇ ਊਰਜਾ ਦੀ ਸਹੀ ਵਰਤੋਂ ਕਰ ਸਕਣ। ਜਦੋਂ ਉਨ੍ਹਾਂ ਦਾ ਧਿਆਨ ਚੰਗੇ ਕੰਮਾਂ 'ਤੇ ਕੇਂਦਰਿਤ ਹੋਵੇਗਾ ਤਾਂ ਉਹ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਣਗੇ।


ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਬੱਚੇ ਤਕਨਾਲੌਜੀ ਦੇ ਮਾਹਰ ਹਨ। ਇਹ ਬਹੁਤ ਵਧੀਆ ਹੈ ਕਿ ਤੁਸੀਂ ਆਪਣੀ ਸਿੱਖਿਆ ਅਤੇ ਆਪਣੇ ਵਿਕਾਸ ਲਈ ਤਕਨਾਲੌਜੀ ਦੀ ਵਰਤੋਂ ਕਰ ਸਕਦੇ ਹੋ, ਪਰ ਅਕਸਰ ਤਕਨਾਲੌਜੀ ਦੀ ਦੁਰਵਰਤੋਂ ਵੀ ਹੁੰਦੀ ਹੈ।


ਦਰਅਸਲ, ਰਾਸ਼ਟਰਪਤੀ ਮੁਰਮੂ ਨੂੰ ਰਾਮ ਲੱਲਾ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Ram Mandir Celebration: ਰਾਮ ਮੰਦਿਰ ਦੇ ਉਦਘਾਟਨ ਤੋਂ ਬਾਅਦ ਦੇਸ਼ ਭਰ 'ਚ ਦੀਵਾਲੀ ਵਰਗਾ ਮਾਹੌਲ, ਰੁਸ਼ਨਾਇਆ ਹਰ ਸ਼ਹਿਰ