ਨਵੀਂ ਦਿੱਲੀ: ਚੀਨ ਨਾਲ ਤਣਾਅ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਚੀਨ ਦਾ ਰਿਸ਼ਤਾ ਦੋਵਾਂ ਦੇਸ਼ਾਂ ਤੇ ਦੁਨੀਆ ਲਈ "ਬਹੁਤ ਮਹੱਤਵਪੂਰਨ" ਹੈ। ਇਸ ਲਈ ਦੋਵੇਂ ਧਿਰਾਂ ਲਈ ਇੱਕ "ਸਮਝ ਜਾਂ ਸੰਤੁਲਨ" ਤਕ ਪਹੁੰਚਣਾ ਜ਼ਰੂਰੀ ਹੈ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਸੰਵਾਦ ਸੈਸ਼ਨ ਵਿੱਚ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦੇ ਹਰ ਦੇਸ਼ ਦੀ ਤਰ੍ਹਾਂ ਭਾਰਤ ਵੀ ਚੀਨ ਦੀ ਤਰੱਕੀ ਤੋਂ ਜਾਣੂ ਹੈ ਪਰ ਭਾਰਤ ਦੀ ਤਰੱਕੀ ਵੀ ਇੱਕ ਗਲੋਬਲ ਕਹਾਣੀ ਹੈ।


ਵਿਦੇਸ਼ ਮੰਤਰੀ ਜੈਸ਼ੰਕਰ ਡਿਜੀਟਲ ਪ੍ਰੋਗਰਾਮ ਵਿੱਚ ਚੀਨ ਦੇ ਉਭਾਰ, ਭਾਰਤ ਉੱਤੇ ਇਸ ਦੇ ਪ੍ਰਭਾਵ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਪੈ ਰਹੇ ਪ੍ਰਭਾਵ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਜੈਸ਼ੰਕਰ ਦੀ ਇਹ ਟਿੱਪਣੀ ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਚਾਰ ਮਹੀਨੇ ਪੁਰਾਣੇ ਸਰਹੱਦੀ ਵਿਵਾਦ ਦੀ ਪਿਛੋਕੜ ਦੇ ਵਿਰੁੱਧ ਆਈ ਹੈ। ਇਸ ਵਿਵਾਦ ਦਾ ਅਸਰ ਵਪਾਰ ਤੇ ਨਿਵੇਸ਼ ਸਮੇਤ ਸਾਰੇ ਸਬੰਧਾਂ 'ਤੇ ਪਿਆ ਹੈ।

ਉਨ੍ਹਾਂ ਨੇ ਆਪਣੀ ਕਿਤਾਬ ਦਾ ਹਵਾਲਾ ਦਿੰਦਿਆਂ ਕਿਹਾ, “ਦੁਨੀਆ ਦੇ ਹੋਰ ਦੇਸ਼ਾਂ ਵਾਂਗ ਅਸੀਂ ਵੀ ਚੀਨ ਦੀ ਤਰੱਕੀ ਤੋਂ ਜਾਣੂ ਹਾਂ। ਅਸੀਂ ਚੀਨ ਦੇ ਗੁਆਂਢੀ ਹਾਂ। ਸਪੱਸ਼ਟ ਹੈ ਕਿ ਜੇ ਤੁਸੀਂ ਗੁਆਂਢੀ ਹੋ, ਤਾਂ ਸਿੱਧੇ ਤੌਰ ‘ਤੇ ਤੁਸੀਂ ਵੀ ਪ੍ਰਭਾਵਿਤ ਹੋਵੋਗੇ, ਜੋ ਮੈਂ ਇਸ ਕਿਤਾਬ ਵਿੱਚ ਕਿਹਾ ਹੈ। ਉਨ੍ਹਾਂ ਨੇ ਆਪਣੀ ਕਿਤਾਬ "ਦ ਇੰਡੀਆ ਵੇਅ: ਸਟ੍ਰੀਟੇਜੀਜ ਫਾਰ ਅਨਸਟ੍ਰੇਨ ਵਰਲਡ" ਦਾ ਜ਼ਿਕਰ ਕੀਤਾ। ਇਹ ਕਿਤਾਬ ਹਾਲੇ ਜਾਰੀ ਨਹੀਂ ਕੀਤੀ ਗਈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵੀ ਅੱਗੇ ਵੱਧ ਰਿਹਾ ਹੈ, ਪਰ ਇਸ ਦੀ ਰਫਤਾਰ ਚੀਨ ਜਿੰਨੀ ਨਹੀਂ। ਉਨ੍ਹਾਂ ਕਿਹਾ, “ਪਰ, ਜੇ ਤੁਸੀਂ ਪਿਛਲੇ 30 ਸਾਲਾਂ ਨੂੰ ਵੇਖੀਏ ਤਾਂ ਭਾਰਤ ਦੀ ਤਰੱਕੀ ਵੀ ਇੱਕ ਗਲੋਬਲ ਕਹਾਣੀ ਹੈ। ਜੇਕਰ ਤੁਹਾਡੇ ਕੋਲ ਦੋ ਦੇਸ਼, ਦੋ ਸਮਾਜ ਜਿਨ੍ਹਾਂ ਦੀ ਆਬਾਦੀ ਅਰਬਾਂ ', ਇਤਿਹਾਸ, ਸੱਭਿਆਚਾਰ ਹੈ ਤਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਵਿਚਕਾਰ ਕਿਸੇ ਕਿਸਮ ਦੀ ਸਮਝ ਜਾਂ ਸੰਤੁਲਨ ਹੋਣਾ ਚਾਹੀਦਾ ਹੈ।”

LAC ਵਿਵਾਦ: ਭਾਰਤੀ ਸੈਨਾ ਵਲੋਂ ਰੇਂਜਾਗਲਾ ਨੇੜੇ ਰੈਕਿਨ ਪਾਸ 'ਤੇ ਕਬਜ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904