ਨਵੀਂ ਦਿੱਲੀ: ਚੀਨ ਦੀ ਇੱਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਸੂਤਰਾਂ ਦੇ ਅਨੁਸਾਰ, ਚੀਨ ਨੇ ਗਲਵਨ ਵਾਦੀ ਵਿੱਚ ਹਿੰਸਾ ਵਾਲੀ ਥਾਂ ਤੇ ਮੁੜ ਟੈਂਟ ਲਾ ਦਿੱਤਾ ਹੈ।ਜਿੱਥੇ ਹਿੰਸਕ ਝੜਪ ਹੋਈ, ਉਥੇ ਚੀਨ ਨੇ ਫਿਰ ਆਪਣੇ ਤੰਬੂ ਗੱਡ ਲਏ ਹਨ। ਇਹ ਟੈਂਟ ਗਲਵਨ ਵਾਦੀ ਦੇ ਪੈਟਰੋਲਿੰਗ ਪੁਆਇੰਟ 14 ਤੇ ਲਾਇਆ ਗਿਆ ਹੈ।



ਇਹ ਉਹੀ ਜਗ੍ਹਾ ਹੈ ਜਿਥੇ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝਗੜੇ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸ ਤੋਂ ਬਾਅਦ ਲਗਾਤਾਰ ਦੋਵਾਂ ਮੁਲਕਾਂ ਵਿਚਾਲੇ ਤਣਾਅ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਕਾਇਮ ਕਰਨ ਲਈ ਮੁਲਾਕਾਤਾਂ ਵੀ ਹੋਈਆਂ।ਪਰ ਅੱਜ ਇਕ ਵਾਰ ਫਿਰ ਚੀਨ ਆਪਣੇ ਵਾਅਦਿਆਂ ਤੋਂ ਮੁਕਰ ਗਿਆ।


ਚੀਨ ਦਾ ਇਹ ਫੈਸਲਾ ਤਣਾਅ ਵਧਾ ਸਕਦਾ ਹੈ।ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਕਰੀਬ ਢਾਈ ਘੰਟੇ ਦੀ ਬੈਠਕ ਹੋਈ। ਇਸ ਬੈਠਕ ਵਿੱਚ ਚੀਨ ਨੇ ਕਿਹਾ ਕਿ ਉਹ ਡਿਸਇੰਨਗੇਜਮੈਂਟ ਦੀ ਯੋਜਨਾ ‘ਤੇ ਕੰਮ ਕਰਨ ਲਈ ਸਹਿਮਤ ਹੋ ਗਿਆ ਹੈ। ਉਹ ਤਣਾਅ ਘਟਾਉਣ ਲਈ ਕਦਮ ਚੁੱਕਣ ਲਈ ਵੀ ਸਹਿਮਤ ਹੋਇਆ। ਪਰ ਕੁਝ ਸਮੇਂ ਬਾਅਦ, ਅਜਿਹੀ ਜਗ੍ਹਾ ਤੇ ਤੰਬੂ ਲਗਾਉਣਾ ਫਿਰ ਚੀਨ ਦੀ ਚਾਲ ਨੂੰ ਦਰਸਾਉਂਦਾ ਹੈ।