ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਜਹਾਜ਼ ਕ੍ਰੈਸ਼ ਹੋ ਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਨੌਸ਼ੇਰਾ ਸੈਕਟਰ ਪਾਕਿਸਤਾਨੀ ਹੱਦ ਦੇ ਤਿੰਨ ਕਿਲੋਮੀਟਰ ਅੰਦਰ ਲਾਮ ਘਾਟੀ 'ਚ ਇਸ ਜਹਾਜ਼ ਦੇ ਡਿੱਗਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ- ਭਾਰਤੀ ਹੱਦ 'ਚ ਦਾਖ਼ਲ ਹੋ ਪਾਕਿ ਲੜਾਕੂ ਜਹਾਜ਼ਾਂ ਨੇ ਸੁੱਟੇ ਬੰਬ
ਖ਼ਬਰਾਂ ਮੁਤਾਬਕ ਜਵਾਬੀ ਕਾਰਵਾਈ ਵਿੱਚ ਨੁਕਸਾਨੇ ਗਏ ਜਹਾਜ਼ ਨੂੰ ਤੇਜ਼ੀ ਨਾਲ ਹੇਠਾਂ ਡਿੱਗਦੇ ਅਤੇ ਇਸ ਵਿੱਚੋਂ ਪੈਰਾਸ਼ੂਟ ਨਿੱਕਲਦੇ ਨੂੰ ਦੇਖਿਆ ਗਿਆ ਹੈ। ਜਹਾਜ਼ ਦੇ ਪਾਇਲਟ ਦੀ ਹਾਲਤ ਬਾਰੇ ਹਾਲੇ ਤਕ ਕੁਝ ਸਾਫ ਨਹੀਂ ਹੈ।