ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਫੀ ਘਾਤਕ ਸਾਬਿਤ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਗਲੋਬਲ ਰਿਕਾਰਡ ਹੀ ਤੋੜ ਦਿੱਤਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ 'ਚ ਸ਼ਨੀਵਾਰ ਕੋਰੋਨਾ ਨਾਲ ਮੌਤਾਂ ਦਾ ਅੰਕੜਾ 3700 ਮਰੀਜ਼ਾਂ ਦੇ ਕਰੀਬ ਪਹੁੰਚ ਗਿਆ ਹੈ।
ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਜਿੱਥੇ ਇਨਫੈਕਸ਼ਨ ਦੇ ਚਾਰ ਲੱਖ ਮਾਮਲੇ ਸਾਹਮਣੇ ਆਏ ਸਨ ਉੱਥੇ ਹੀ ਪਿਛਲੇ 24 ਘੰਟਿਆਂ 'ਚ 3.92 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਨਫੈਕਸ਼ਨ ਕਾਰਨ 3,689 ਲੋਕਾਂ ਦੀ ਮੌਤ ਹੋ ਗਈ।
ਤੀਜੀ ਵਾਰ ਭਾਰਤ 'ਚ ਰੋਜ਼ਾਨਾ ਮੌਤ ਦਰ ਨੇ 3500 ਦਾ ਅੰਕੜਾ ਪਾਰ ਕੀਤਾ
ਇਸ ਹਫਤੇ 'ਚ ਇਹ ਤੀਜੀ ਵਾਰ ਹੈ ਜਦੋਂ ਭਾਰਤ 'ਚ ਰੋਜ਼ਾਨਾ ਮੌਤ ਦਰ 3500 ਦਾ ਅੰਕੜਾ ਪਾਰ ਕਰ ਗਈ ਹੈ। ਦੁਨੀਆਂ ਭਰ 'ਚ ਕਰੀਬ 40 ਫੀਸਦ ਕੇਸ ਹਰ ਦਿਨ ਭਾਰਤ 'ਚ ਹੀ ਦਰਜ ਕੀਤੇ ਜਾ ਰਹੇ ਹਨ। ICMR ਨੇ ਦੱਸਿਆ ਕਿ ਕੋਵਿਡ 19 ਲਈ ਇਕ ਮਈ 2021 ਤਕ 29,01,42,339 ਸੈਂਪਲ ਦਾ ਟੈਸਟ ਕੀਤਾ ਗਿਆ ਹੈ। ਇਨ੍ਹਾਂ 'ਚ ਕੱਲ੍ਹ ਸ਼ਨੀਵਾਰ 18,04,954 ਸੈਂਪਲ ਟੈਸਟ ਕੀਤੇ ਗਏ।
ਦੇਸ਼ 'ਚ ਅੱਜ ਕੋਰੋਨਾ ਦੀ ਸਥਿਤੀ
ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ ਭਾਰਤ 'ਚ 3,92,488 ਨਵੇਂ ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਦਕਿ 3,689 ਮੌਤਾਂ ਹੋਈਆਂ ਹਨ। ਉੱਥੇ ਹੀ 3,07, 865 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ।
ਕੁੱਲ ਕੋਰੋਨਾ ਮਾਮਲੇ : ਇਕ ਕਰੋੜ, 95 ਲੱਖ, 57 ਹਜ਼ਾਰ, 457
ਕੁੱਲ ਰਿਕਵਰ ਹੋਏ: 1,59,92,271
ਕੁੱਲ ਮੌਤਾਂ: 2,15,542
ਕੁੱਲ ਐਕਟਿਵ ਕੇਸ: 33,49,644
ਕੁੱਲ ਟੀਕਾਕਰਨ: 15,68,16,031

India reports 3,92,488 new #COVID19 cases, 3689 deaths and 3,07,865 discharges in the last 24 hours, as per Union Health Ministry

Total cases: 1,95,57,457
Total recoveries: 1,59,92,271
Death toll: 2,15,542
Active cases: 33,49,644

Total vaccination: 15,68,16,031 pic.twitter.com/5xytqvn2K0
— ANI (@ANI) May 2, 2021

18-44 ਸਾਲ ਦੇ 84,599 ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ
ਕੋਵਿਡ-19 ਦੀ ਵਧਦੀ ਰਫਤਾਰ ਦੇ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਐਤਵਾਰ ਕਿਹਾ 18-44 ਸਾਲ ਉਮਰ ਵਰਗ ਦੇ 84,599 ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਕੋਵਿਡ-19 ਖਿਲਾਫ ਦੇਸ਼ ਭਰ 'ਚ ਕੁੱਲ 16,48,192 ਲੋਕਾਂ ਨੂੰ ਟੀਕਾ ਲਾਇਆ ਗਿਆ ਹੈ। ਉਨ੍ਹਾਂ 'ਚ 9, 89, 700 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਬਾਕੀ 6.85 ਲੱਖ ਲਾਭਪਾਤਰੀਆਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ।